The Khalas Tv Blog Punjab ਲੁਧਿਆਣਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੀ ਖ਼ਬਰ ਦੇਣ ਵਾਲਾ ਹੀ ਨਿਕਲਿਆ ਦੋਸ਼ੀ
Punjab

ਲੁਧਿਆਣਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੀ ਖ਼ਬਰ ਦੇਣ ਵਾਲਾ ਹੀ ਨਿਕਲਿਆ ਦੋਸ਼ੀ

‘ਦ ਖ਼ਾਲਸ ਬਿਊਰੋ :- ਲੁਧਿਆਣਾ ਦੀ ਬਸਤੀ ਜੋਧੇਵਾਲਾ ਨੇੜੇ ਥਾਣਾ ਟਿੱਬਾ ਇਲਾਕੇ ਵਿੱਚ ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਨ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਪੁਲਿਸ ਨੇ ਹੈਰਾਨੀਕੁੰਨ ਖ਼ੁਲਾਸਾ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੀ ਜਾਣਕਾਰੀ ਦੇਣ ਵਾਲਾ ਨੌਜਵਾਨ ਸੇਵਾ ਸਿੰਘ ਹੀ ਦੋਸ਼ੀ ਪਾਇਆ ਗਿਆ। ਪੁਲਿਸ ਨੇ ਸੇਵਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

ਲੁਧਿਆਣਾ ਪੁਲਿਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 17 ਸਾਲ ਦੇ ਨੌਜਵਾਨ ਸੇਵਾ ਸਿੰਘ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਬਸਤੀ ਜੋਧੇਵਾਲ ਨੇੜੇ ਥਾਣਾ ਟਿੱਬਾ ਲੁਧਿਆਣਾ ਦੇ ਇਲਾਕੇ ਵਿੱਚ ਝੋਨੇ ਦੇ ਖੇਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਕੁੱਝ ਅੰਗ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਪਾੜ ਕੇ ਸੁੱਟੇ ਹੋਏ ਹਨ। ਸੂਚਨਾ ਮਿਲਣ ‘ਤੇ ਲੁਧਿਆਣਾ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਇਸ ਕੇਸ ਨੂੰ ਆਪਣੀ ਸੂਝ-ਬੂਝ ਨਾਲ ਕੁੱਝ ਘੰਟਿਆਂ ਵਿੱਚ ਹੀ ਹੱਲ ਕਰ ਲਿਆ।  ਪੁਲਿਸ ਨੇ ਸਮੂਹ ਸੰਗਤ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ।

Exit mobile version