The Khalas Tv Blog India ਰਾਹੁਲ ਗਾਂਧੀ ਦੀਆਂ ਵਧ ਸਕਦੀਆਂ ਮੁਸ਼ਕਲਾਂ, ਅਦਾਲਤ ਨੇ ਭੇਜਿਆ ਸੰਮਨ
India Lok Sabha Election 2024

ਰਾਹੁਲ ਗਾਂਧੀ ਦੀਆਂ ਵਧ ਸਕਦੀਆਂ ਮੁਸ਼ਕਲਾਂ, ਅਦਾਲਤ ਨੇ ਭੇਜਿਆ ਸੰਮਨ

Rahul Gandhi got a big relief from the court in the defamation case, got bail in the comment case on Amit Shah

ਲੋਕ ਸਭਾ ਚੋਣਾਂ ਦਰਮਿਆਨ ਰਾਹੁਲ ਗਾਂਧੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਝਾਰਖੰਡ ਦੇ ਰਾਂਚੀ ਜ਼ਿਲ੍ਹੇ ਦੀ PMLA ਅਦਾਲਤ ਨੇ ਰਾਹੁਲ ਗਾਂਧੀ ਨੂੰ ਸੰਮਨ ਜਾਰੀ ਕੀਤਾ ਹੈ। ਰਾਹੁਲ ਗਾਂਧੀ ਨੇ ਅਮਿਤ ਸ਼ਾਹ ਨੂੰ ਲੈ ਕੇ ਕੁਝ ਟਿੱਪਣੀਆਂ ਕੀਤੀਆਂ ਸਨ। PMLA ਅਦਾਲਤ ਵੱਲੋਂ ਸੰਮਨ ਜਾਰੀ ਕਰ ਰਾਹੁਲ ਗਾਂਧੀ ਨੂੰ 4 ਜੂਨ ਤੋਂ ਬਾਅਦ ਪੇਸ਼ ਹੋਣ ਲਈ ਕਿਹਾ ਹੈ।

ਇਹ ਮਾਮਲਾ 2018 ਦਾ ਹੈ ਜਦੋਂ ਕਾਂਗਰਸ ਦੀ ਕਨਵੈਨਸ਼ਨ ‘ਚ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਕੋਈ ਵੀ ਕਾਤਲ ਰਾਸਟਰੀ ਪ੍ਰਧਾਨ ਨਹੀਂ ਹੋ ਸਕਦਾ। ਕਾਂਗਰਸ ਪਾਰਟੀ ਕਿਸੇ ਵੀ ਕਾਤਲ ਨੂੰ ਪ੍ਰਧਾਨ ਵਜੋਂ ਸਵਿਕਾਰ ਨਹੀਂ ਕਰ ਸਕਦੀ, ਇਹ ਸਿਰਫ ਭਾਜਪਾ ਵਿੱਚ ਹੀ ਹੋ ਸਕਦਾ ਹੈ। ਇਸ ਤੋਂ ਬਾਅਦ ਭਾਜਪਾ ਲੀਡਰ ਨਵੀਨ ਝਾਅ ਨੇ ਇਸ ਟਿੱਪਣੀ ‘ਤੇ ਇਤਰਾਜ਼ ਜਤਾਉਂਦਿਆ ਰਾਂਚੀ ਸਿਵਲ ਕੋਰਟ ‘ਚ ਰਾਹੁਲ ਗਾਂਧੀ ਖਿਲਾਫ ਸ਼ਿਕਾਇਤ ਕੀਤੀ ਸੀ।

ਅਦਾਲਤ ਵੱਲੋਂ ਇਸ ਦਾ ਨੋਟਿਸ ਲੈਣ ਤੋਂ ਬਾਅਦ ਰਾਹੁਲ ਗਾਂਧੀ ਨੇ ਹਾਈਕੋਰਟ ਵਿੱਚ ਪਹੁੰਚ ਕਰ ਮਾਮਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ, ਪਰ ਹਾਈਕੋਰਟ ਨੇ ਰਾਹੁਲ ਦੀ ਪਟਿਸ਼ਨ ਨੂੰ ਰੱਦ ਕਰ ਦਿੱਤਾ ਸੀ।

ਇਹ ਵੀ ਪੜ੍ਹੋ  –  ‘ਕਿੱਕਲੀ ਕਲੀਰ ਦੀ, ਬੁਰੀ ਹਾਲਤ ਸੁਖਬੀਰ ਸੀ’! ‘ਸੀਟ ਫਸ ਗਈ ਬਠਿੰਡੇ ਤੋਂ’!

 

Exit mobile version