The Khalas Tv Blog Punjab ਅਦਾਲਤ ਨੇ ਬੈਂਸ ਦਾ ਦਿੱਤਾ ਤਿੰਨ ਦਿਨਾਂ ਪੁਲਿਸ ਰਿਮਾਂਡ
Punjab

ਅਦਾਲਤ ਨੇ ਬੈਂਸ ਦਾ ਦਿੱਤਾ ਤਿੰਨ ਦਿਨਾਂ ਪੁਲਿਸ ਰਿਮਾਂਡ

ਦ ਖ਼ਾਲਸ ਬਿਊਰੋ : ਲੁਧਿਆਣਾ ਦੀ ਇੱਕ ਅਦਾਲਤ ਨੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦਾ ਪੰਜ ਹੋਰਾਂ ਸਮੇਤ ਤਿੰਨ ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ ਹੈ। ਮੁਲਜ਼ਮ ਨੇ ਅੱਜ ਦੁਪਹਿਰ ਤੋਂ  ਅਦਾਲਤ ਮੂਹਰੇ ਆਤਮ ਸਰਮਰਪਣ ਕੀਤਾ ਸੀ । ਮੁਲਜ਼ਮ ਉੱਤੇ ਇਕ ਵਿਧਵਾ ਔਰਤ ਨਾਲ ਜਬ ਰ-ਜ ਨਾਹ ਦੇ ਇਲ ਜ਼ਾਮ ਹਨ। ਮੁਲਜ਼ਮ ਨੇ ਅਦਾਲਤ ਵਿੱਚ ਆਤਮ ਸਮਰਪਣ ਕਰਨ ਤੋਂ ਪਹਿਲਾਂ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਜ਼ਮਾਨਤ ਲਈ ਟਿੱਲ ਲਾਈ ਸੀ।

ਬੈਂਸ ਨੂੰ ਇਸ ਮਾਮਲੇ ‘ਚ ਅਦਾਲਤ ਵੱਲੋਂ ਭਗੌ ੜਾ ਕਰਾਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਉਸਨੂੰ ਲਗਾਤਾਰ ਲੱਭ ਰਹੀ ਸੀ। ਅੱਜ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੱਲੋਂ ਆਤਮ-ਸਮਰਪਣ ਕਰ ਦਿੱਤਾ ਗਿਆ ਸੀ । ਬੈਂਸ ਅਤੇ ਛੇ ਹੋਰਾਂ ਨੂੰ ਸਥਾਨਕ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਸੀ ਅਤੇ ਲੁਧਿਆਣਾ ਪੁਲਿਸ ਨੇ ਉਨ੍ਹਾਂ ਦੇ ਲੋੜੀਂਦੇ ਪੋਸਟਰ ਜਾਰੀ ਕੀਤੇ ਸਨ। ਬੈਂਸ ਦਾ ਇੱਕ ਭਰਾ ਅਤੇ ਨਿੱਜੀ ਸਹਾਇਕ ਪਹਿਲਾਂ ਹੀ ਗ੍ਰਿਫਤਾਰ ਕਰ ਲਏ ਸਨ।

ਬੈਂਸ ਨੇ ਸੋਸ਼ਲ ਮੀਡੀਆ ਪੋਸਟ ਵੀ ਪਾਈ ਹੈ, ਜਿਸ ‘ਚ ਲਿਖਿਆ ਹੈ “ਸਾਨੂੰ ਮਾਣਯੋਗ ਅਦਾਲਤ ਦੀ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਹੈ”

ਸਾਲ 2021 ‘ਚ ਵਿਧਵਾ ਔਰਤ ਦੀ ਸ਼ਿਕਾਇਤ ‘ਤੇ ਲੁਧਿਆਣਾ ਦੇ ਥਾਣਾ ਡਵੀਜ਼ਨ ਨੰ. 6, ਦੀ  ਪੁਲਿਸ ਵੱਲੋਂ ਅਦਾਲਤ ਦੇ ਹੁਕਮਾਂ ‘ਤੇ ਵਿਧਾਇਕ ਬੈਂਸ ਅਤੇ ਹੋਰਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

Exit mobile version