ਬਿਉਰੋ ਰਿਪੋਰਟ – ਵਿਨੇਸ਼ ਫੋਗਾਟ (VINESH PHOGAT) ਦੀ ਸਿਲਵਰ ਮੈਡਲ ਹਾਸਲ ਕਰਨ ਦੀ ਅਖੀਰਲੀ ਉਮੀਦ ਹੋਰ ਲੰਮੀ ਹੋਈ ਹੈ। ਕੋਰਟ ਆਫ ਆਰਬਿਟਸ਼ਨ ਆਫ ਸਪੋਰਟ ਯਾਨੀ CAS ਨੇ ਵਿਨੇਸ਼ ਫੋਗਾਟ ਦੀ ਸਿਲਵਰ ਮੈਡਲ ਦੀ ਦਾਅਵੇਦਾਰੀ ਵਾਲੀ ਅਪੀਲ ‘ਤੇ ਅੱਜ ਰਾਤ ਸਾਢੇ 9 ਵਜੇ ਫੈਸਲਾ ਸੁਣਾਉਣਾ ਸੀ ਪਰ ਹੁਣ ਖ਼ਬਰ ਆਈ ਹੈ ਫੈਸਲਾ ਕੱਲ ਤੱਕ ਲਈ ਟਾਲ ਦਿੱਤਾ ਗਿਆ ਹੈ ਇਹ ਦੂਜਾ ਮੌਕਾ ਹੈ ਜਦੋਂ ਫੈਸਲਾ ਟਾਲਿਆ ਗਿਆ ਹੈ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਫੈਸਲਾ ਆਉਣਾ ਸੀ। 50 ਕਿਲੋਗਰਾਮ ਕੈਟਾਗਰੀ ਵਿੱਚ 100 ਗਰਾਮ ਭਾਰ ਵੱਧ ਹੋਣ ਦੀ ਵਜ੍ਹਾ ਕਰਕੇ ਵਿਨੇਸ਼ ਦੇ ਡਿਸਕੁਆਲੀਫਾਈ ਕਰ ਦਿੱਤਾ ਗਿਆ ਸੀ ਉਨ੍ਹਾਂ ਦੀ ਥਾਂ ਸੈਮੀਫਾਈਨਲ ਵਿੱਚ ਵਿਨੇਸ਼ ਫੋਗਾਟ ਤੋਂ ਹਾਰਨ ਵਾਲੀ ਕਿਊਬਾ ਦੀ ਭਲਵਾਨ ਯੁਸਤੇਲਿਸ ਗੁਜਮੇਨ ਲੋਪੇਜ ਨੇ ਫਾਈਨਲ ਵਿੱਚ ਉਨ੍ਹਾਂ ਦੀ ਥਾਂ ਲਈ ਸੀ,ਜਿਸ ਵਿੱਚ ਉਨ੍ਹਾਂ ਸਿਲਵਰ ਮੈਡਲ ਮਿਲਿਆ ਸੀ ।
ਕੋਰਟ ਆਫ ਆਰਬਿਟ੍ਰੇਸ਼ਨ ਵਿੱਚ 3 ਘੰਟੇ ਤੱਕ ਸੁਣਵਾਈ ਹੋਈ ਇਸ਼ ਦੌਰਾਨ ਵਿਨੇਸ਼ ਫੋਗਾਟ ਵਰਚੂਅਲ ਮੌਜੂਦ ਰਹੀ,ਭਾਰਤੀ ਓਲੰਪਿਕ ਸੰਘ ਯਾਨੀ (IOA) ਨੇ ਵਿਨੇਸ਼ ਦਾ ਪੱਖ ਰੱਖਣ ਲਈ ਸੀਨੀਅਰ ਵਕੀਲ ਹਰੀਸ਼ ਸਾਲਵੇ ਨੂੰ ਜ਼ਿੰਮੇਵਾਰੀ ਸੌਂਪੀ ਸੀ। ਸੁਣਵਾਈ ਦੌਰਾਨ ਵਿਨੇਸ਼ ਫੋਗਾਟ ਦੇ ਵੱਲੋਂ ਇਹ ਵੀ ਤਰਕ ਦਿੱਤਾ ਗਿਆ ਸੀ ਕਿ ਫਾਈਨਲ ਤੱਕ ਪਹੁੰਚਣ ਤੱਕ ਉਸ ਨੇ ਨਿਯਮਾਂ ਮੁਤਾਬਿਕ ਹੀ ਰੈਸਲਿੰਗ ਲੜੀ ਸੀ। ਇਕ ਦਿਨ ਪਹਿਲਾਂ ਪ੍ਰੀ ਕੁਆਟਰਫਾਈਨਲ, ਅਤੇ ਸੈਮੀਫਾਈਨਲ ਵੇਲੇ ਵਿਨੇਸ਼ ਫੋਗਾਟ ਦਾ ਭਾਰ 49.90 ਕਿਲੋਗਰਾਮ ਸੀ। ਹਾਲਾਂਕਿ ਜਦੋਂ ਵਿਨੇਸ਼ ਫੋਗਾਟ ਨੂੰ ਸੈਮੀਫਾਈਨਲ ਤੋਂ ਬਾਅਦ 3 ਕਿਲੋ ਭਾਰ ਵਧਣ ਦੇ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਸਾਰੀ ਰਾਤ ਸੈਕਲਿੰਗ ਕੀਤੀ,ਵਾਰ ਅਤੇ ਨਾਖੁਨ ਕੱਟੇ ਅਤੇ ਖੂਨ ਤੱਕ ਕੱਢਿਆ ਗਿਆ ਪਰ ਫਿਰ ਵੀ 100 ਗਰਾਮ ਵੱਧ ਭਾਰ ਰਹਿ ਗਿਆ । ਵਿਨੇਸ਼ ਫੋਗਾਟ ਨੇ IOA ਤੋਂ ਵੱਧ ਸਮਾਂ ਮੰਗਿਆ ਪਰ ਨਹੀਂ ਮਿਲਿਆ ।
ਵਿਨੇਸ਼ ਦੇ ਮਾਮਲੇ ਵਿੱਚ ਕੌਮਾਂਤਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਕ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਇਕ ਹੀ ਭਾਰ ਦੇ ਵਰਗ ਵਿੱਚ 2 ਸਿਲਵਾਰ ਮੈਡਲ ਨਹੀਂ ਦਿੱਤੇ ਜਾ ਸਕਦੇ ਹਨ । ਉਨ੍ਹਾਂ ਨੇ ਕਿਹਾ ਸੀ ਕਿ ਕੌਮਾਂਤਰੀ ਫੈਡਰੇਸ਼ਨ ਦੇ ਨਿਯਮ ਦਾ ਪਾਲਨ ਕੀਤਾ ਜਾਣਾ ਚਾਹੀਦਾ ਹੈ,ਉਨ੍ਹਾਂ ਨੇ ਕਿਹਾ ਸੀ ਕਿ ਜੇਕਰ 100 ਗਰਾਮ ਦੇ ਨਾਲ ਇਜਾਜ਼ਤ ਦਿੱਤੀ ਜਾ ਸਕਦੀ ਹੈ ਤਾਂ 102 ਗਰਾਮ ਦੇ ਨਾਲ ਕਿਉਂ ਨਹੀਂ ? ਸਾਨੂੰ ਕਿਧਰੇ ਤਾਂ ਬ੍ਰੇਕ ਲਗਾਉਣੀ ਹੋਵੇਗੀ । ਹਾਲਾਂਕਿ ਥਾਮਸ ਬਾਕ ਨੇ ਕਿਹਾ ਸੀ ਮੈਨੂੰ ਵਿਨੇਸ਼ ਫੋਗਾਟ ਦੇ ਨਾਲ ਪੂਰੀ ਹਮਦਰਦੀ ਹੈ ।
ਕੀ ਹੈ CAS?
ਕੋਰਟ ਆਫ ਆਰਬਿਟੇਸ਼ਨ ਆਫ ਸਪੋਰਟ ਯਾਨੀ CAS ਦੁਨੀਆ ਭਰ ਦੇ ਖੇਡਾਂ ਦੇ ਲਈ ਬਣਾਈ ਗਈ ਇੱਕ ਜਥੇਬੰਦੀ ਹੈ । ਇਸ ਦਾ ਕੰਮ ਖੇਡ ਨਾਲ ਜੁੜੇ ਕਾਨੂਨੀ ਵਿਵਾਦਾਂ ਨੂੰ ਖਤਮ ਕਰਨਾ ਹੈ । ਇਸ ਦੀ ਸ਼ੁਰੂਆਤ 1984 ਵਿੱਚ ਹੋਈ ਸੀ ਇਸ ਦਾ ਹੈੱਡਕੁਆਟਰ ਸਵਿਜ਼ਰਲੈਂਡ ਦੇ ਲਾਜੇਨ ਵਿੱਚ ਸਥਿਤ ਹੈ । ਉਧਰ ਇਸ ਦੇ ਕੋਰਟ ਨਿਊਯਾਰਕ ਅਤੇ ਸਿਡਨੀ ਵਿੱਚ ਵੀ ਹਨ । ਵੈਸੇ ਅਸਥਾਈ ਕੋਰਟ ਓਲੰਪਿਕ ਸ਼ਹਿਰਾਂ ਵਿੱਚ ਹੀ ਬਣਾਇਆ ਜਾਂਦਾ ਹੈ ਇਸੇ ਵਜ੍ਹਾ ਨਾਲ CAS ਇਸ ਵਾਰ ਪੈਰਿਸ ਵਿੱਚ ਸਥਾਪਤ ਹੈ ਜਿੱਥੇ ਵਿਨੇਸ਼ ਫੋਗਾਟ ਦੇ ਮਾਮਲੇ ਦੀ ਸੁਣਵਾਈ ਹੋਈ ਹੈ ।
2 ਦਿਨ ਪਹਿਲਾਂ ਵਿਨੇਸ਼ ਨੇ ਸੰਨਿਆਸ ਲਿਆ
ਪੈਰਿਸ ਓਲੰਪਿਕ ਫਾਈਨਲ ਵਿੱਚ ਡਿਸਕੁਆਲੀਫਾਈਲ ਠਹਿਰਾਉਣ ਤੋਂ ਬਾਅਦ ਵਿਨੇਸ਼ ਨੇ ਵੀਰਵਾਰ ਨੂੰ ਕੁਸ਼ਤੀ ਤੋਂ ਸੰਨਿਆਸ ਦਾ ਐਲਾਨਕਰ ਦਿੱਤਾ ਸੀ । ਉਨ੍ਹਾਂ ਨੇ ਵੀਰਵਾਰ ਸਵੇਰੇ 5.17 ਮਿੰਟ ਤੇ ਪੋਸਟ ਲਿਖੀ ‘ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ,ਮੈਂ ਹਾਰ ਗਈ,ਮੁਆਫ ਕਰਨਾ ਤੁਹਾਡਾ ਸੁਪਣਾ,ਮੇਰੀ ਹਿੰਮਤ ਸਭ ਟੁੱਟ ਚੁੱਕੇ ਹਨ । ਇਸ ਤੋਂ ਜ਼ਿਆਦਾ ਤਾਕਤ ਨਹੀਂ ਰਹੀ, ਹੁਣ ਅਲਵਿਦਾ ਕੁਸ਼ਤੀ 2001-2024, ਤੁਹਾਡੀ ਹਮੇਸ਼ਾ ਕਰਜ਼ਦਾਰ ਰਹਾਂਗੀ ਮਾਫੀ।