The Khalas Tv Blog Punjab ਬੇਅਦਬੀ ਮਾਮਲਿਆਂ ਦੀ ਜਾਂਚ ਕਰਦੀ ਰਹੇਗੀ ਪੰਜਾਬ ਪੁਲਿਸ ਦੀ SIT , ਅਦਾਲਤ ਨੇ CBI ਨੂੰ ਦਿੱਤਾ ਝਟਕਾ
Punjab

ਬੇਅਦਬੀ ਮਾਮਲਿਆਂ ਦੀ ਜਾਂਚ ਕਰਦੀ ਰਹੇਗੀ ਪੰਜਾਬ ਪੁਲਿਸ ਦੀ SIT , ਅਦਾਲਤ ਨੇ CBI ਨੂੰ ਦਿੱਤਾ ਝਟਕਾ

‘ਦ ਖ਼ਾਲਸ ਬਿਊਰੋ(ਅਤਰ ਸਿੰਘ):- ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪਾਂ ਦੇ ਚੋਰੀ ਅਤੇ ਬੇਅਦਬੀ ਕਰਨ ਦੇ ਮਾਮਲੇ ‘ਚ SIT ਵੱਲੋਂ ਜਾਂਚ ਜਾਰੀ ਰਹੇਗੀ। ਜਿਸ ਦਾ ਫੈਸਲਾ ਅੱਜ 20 ਜੁਲਾਈ ਨੂੰ ਮੁਹਾਲੀ ਅਦਾਲਤ ਨੇ ਸੁਣਾ ਦਿੱਤਾ ਹੈ। CBI ਨੇ ਅਦਾਲਤ ਵਿੱਚ ਪੰਜਾਬ ਪੁਲਿਸ ਦੀ SIT ਦੀ ਵਿਸ਼ੇਸ਼ ਜਾਂਚ ਟੀਮ ਦਾ ਜੰਮ ਕੇ ਵਿਰੋਧ ਕੀਤਾ, CBI ਨੇ ਪੰਜਾਬ ਪੁਲਿਸ ਦੀ SIT ਦੀ  ਵਿਸ਼ੇਸ਼ ਜਾਂਚ ਟੀਮ ‘ਤੇ  ਸੁਆਲ ਚੁੱਕਦਿਆਂ ਕਿਹਾ ਕਿ ਇੱਕ ਸਮੇਂ ਵਿੱਚ 2 ਏਂਜੰਸੀਆਂ ਕਿਵੇ ਜਾਂਚ ਕਰ ਸਕਦੀਆਂ ਹਨ।

 

ਇਸ ਮਾਮਲੇ ਨੂੰ ਅਗਲੀ ਸੁਣਵਾਈ 29 ਜੁਲਾਈ ਨੂੰ ਹੋਵੇਗੀ ਅਤੇ ਪੰਜਾਬ ਪੁਲਿਸ ਦੀ SIT ਦੀ ਟੀਮ ਵੱਲੋਂ ਜਾਂਚ ਜਾਰੀ ਹੈ।

 

2015 ‘ਚ ਫਰੀਦਕੋਟ ਜਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕਰਨ ਅਤੇ ਬੇਅਦਬੀ ਕਰਨ ਦੇ ਮਾਮਲੇ ‘ਚ SIT ਵੱਲੋਂ ਕੀਤੀ ਜਾ ਜਾਂਚ-ਪੜਤਾਲ ਦੌਰਾਨ 7 ਡੇਰਾ ਪ੍ਰੇਮੀਆਂ ਦੇ ਨਾਲ ਬਲਾਤਕਾਰੀ ਅਤੇ ਕਾਤਲ ਦੇ ਦੋਸ਼ੀ ਰਾਮ ਰਹੀਮ ਦਾ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਹੀ CBI ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ SIT ਦਾ ਵਿਰੋਧ ਕਰਦੀ ਹੋਈ ਨਜ਼ਰ ਆ ਰਹੀ ਹੈ।

Exit mobile version