The Khalas Tv Blog Punjab ਸਪਲੀ ਹੱਲ ਕਰਵਾਉਣ ਲਈ ਪ੍ਰੋਫੈਸਰ ਨੇ ਕੀਤੀ ਸ਼ਰਮਨਾਕ ਕਰਤੂਤ, ਮਾਮਲਾ ਦਰਜ
Punjab

ਸਪਲੀ ਹੱਲ ਕਰਵਾਉਣ ਲਈ ਪ੍ਰੋਫੈਸਰ ਨੇ ਕੀਤੀ ਸ਼ਰਮਨਾਕ ਕਰਤੂਤ, ਮਾਮਲਾ ਦਰਜ

ਬਿਉਰੋ ਰਿਪੋਰਟ – ਪਟਿਆਲਾ (Patiala) ਦਾ ਸਰਕਾਰੀ ਮਹਿੰਦਰਾ ਕਾਲਜ (Mahindra Collage) ਤੋਂ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ । ਜਿੱਥੇ ਇਕ ਪ੍ਰਫੈਸਰ ‘ਤੇ ਵਿਦਿਆਰਥਣ ਨੂੰ ਸਰੀਰਕ ਸਬੰਧ ਬਣਾਉਣ ਲਈ ਕਿਹਾ ਗਿਆ ਉਹ MA ਦੀ ਵਿਦਿਆਰਥੀ ਹੈ। ਉਸ ਦੀ BA ਵਿੱਚ ਸਪਲੀ ਆਉਣ ਤੋਂ ਬਾਅਦ ਉਸ ਨੂੰ ਕਲੀਅਰ ਕਰਵਾਉਣ ਲਈ ਕਈ ਚੱਕਰ ਮਾਰਨੇ ਪਏ। ਇਸ ਬਾਰੇ ਜਦੋਂ ਇੱਕ ਪ੍ਰਫੈਸਰ ਨੂੰ ਪਤਾ ਲੱਗਾ ਤਾਂ ਉਸ ਨੇ ਲੜਕੀ ਨੂੰ ਸਰੀਰਕ ਸਬੰਧ ਬਣਾਉਣ ਲਈ ਕਿਹਾ। ਇਸ ਮਾਮਲੇ ਦੀ ਜਾਣਕਾਰੀ ਕਾਲਜ ਪ੍ਰਸਾਸ਼ਨ ਨੂੰ ਲੱਗਣ ‘ਤੇ ਪ੍ਰੋਫੈਸਰ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਕਾਲਜ ਪ੍ਰਸਾਸ਼ਨ ਵੱਲੋਂ ਦਬਾਅ ਬਣਾ ਕੇ ਮਸਲੇ ਨੂੰ ਰਫਾ ਦਫਾ ਕਰਵਾ ਦਿੱਤਾ ਹੈ।

ਮਸਲਾ ਹੱਲ ਹੋਣ ਤੋਂ ਬਾਅਦ ਲੜਕੀ ਜਦੋਂ ਘਰ ਜਾ ਰਹੀ ਸੀ ਤਾਂ ਲੜਕੀ ਉੱਤੇ ਪੱਥਰ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਲੜਕੀ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਫੈਸਰ ਸਰਵਨ ਸਿੰਘ ਵਾਸੀ ਕਮਿਊਨਿਟੀ ਹੈਲਥ ਸੈਂਟਰ ਮਾਡਲ ਟਾਊਨ ਅਤੇ ਪਥਰਾਅ ਕਰਨ ਵਾਲੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਵਿਦਿਆਰਥੀ ਪਟਿਆਲਾ ਦੀ ਵਸਨੀਕ ਹੈ ਜੋ ਇਸ ਸਮੇਂ ਮਹਿੰਦਰਾ ਕਾਲਜ ਵਿੱਚ ਐਮ.ਏ ਦੇ ਪਹਿਲੇ ਸਾਲ ਵਿੱਚ ਪੜ੍ਹ ਰਹੀ ਹੈ। ਉਹ ਇਸ ਪ੍ਰੋਫੈਸਰ ਨੂੰ ਜਾਣਦੀ ਸੀ, ਜਿਸ ਕਰਕੇ ਉਸ ਨੇ ਆਪਣੀ ਸਮੱਸਿਆ ਪ੍ਰੋਫੈਸਰ ਨਾਲ ਸਾਂਝੀ ਕੀਤੀ। ਪ੍ਰੋਫੈਸਰ ਨੇ ਕਿਹਾ ਕਿ ਉਸ ਦਾ ਮਸਲਾ ਦਾ ਹੱਲ ਹੋ ਜਾਵੇਗਾ ਪਰ ਉਸ ਨੂੰ ਸਰੀਰਕ ਸਬੰਧ ਬਣਾਉਣੇ ਪੈਣਗੇ। ਲੜਕੀ ਨੇ ਇਸ ਦੀ ਜਾਣਕਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ, ਜਿਸ ਤੋਂ ਬਾਅਦ ਪਰਿਵਾਰ ਨੇ ਇਸ ਦੀ ਜਾਣਕਾਰੀ ਕਾਲਜ ਪ੍ਰਸਾਸ਼ਨ ਨਾਲ ਸਾਂਝੀ ਕੀਤੀ।

ਪ੍ਰੋਫੈਸਰ ਨੇ ਕਿਹਾ ਕਿ ਜੇਕਰ ਉਸ ਨਾਲ ਸਰੀਰਕ ਸਬੰਧ ਬਣਾਏ ਤਾਂ ਉਹ ਲੜਕੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦੇਵੇਗਾ, ਜਿਸ ਤੋਂ ਬਾਅਦ ਲੜਕੀ ਨੇ ਇਸ ਬਾਰੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ ਅਤੇ ਮਾਮਲਾ ਕਾਲਜ ਪ੍ਰਬੰਧਕਾਂ ਤੱਕ ਪਹੁੰਚ ਗਿਆ। ਪ੍ਰਬੰਧਕਾਂ ਨੇ 13 ਮਈ ਨੂੰ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਅਤੇ ਇੱਕ ਹਫ਼ਤੇ ਦੇ ਅੰਦਰ ਇਸ ਨੂੰ ਗਲਤਫਹਿਮੀ ਕਰਾਰ ਦਿੰਦਿਆਂ ਦੋਵਾਂ ਵਿਚਾਲੇ ਸਮਝੌਤਾ ਕਰਵਾ ਲਿਆ।

ਲੜਕੀ ਨੇ ਦੋਸ਼ ਲਾਇਆ ਹੈ ਕਿ ਇਹ ਸਮਝੌਤਾ ਦਬਾਅ ਹੇਠ ਕੀਤਾ ਗਿਆ ਹੈ ਅਤੇ ਸਮਝੌਤੇ ਤੋਂ ਬਾਅਦ ਤੋਂ ਹੀ ਉਸ ‘ਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। 22 ਮਈ ਨੂੰ ਜਦੋਂ ਉਹ ਸਕੂਟਰ ‘ਤੇ ਘਰ ਜਾ ਰਹੀ ਟਰੈਕਟਰ ਮਾਰਕੀਟ ਪਹੁੰਚੀ ਤਾਂ ਇਕ ਵਿਅਕਤੀ ਨੇ ਉਸ ‘ਤੇ ਪੱਥਰ ਸੁੱਟੇ ਅਤੇ ਕਿਹਾ ਕਿ ਜੇਕਰ ਉਸ ਨੇ ਪ੍ਰੋਫੈਸਰ ‘ਤੇ ਦੋਸ਼ ਲਗਾਏ ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ।

ਇਹ ਵੀ ਪੜ੍ਹੋ –    ਪੰਜਾਬ ਵਿੱਚ ਚਾਰ ਦਿਨ ਡ੍ਰਾਈ ਡੇਅ! ਸ਼ਰਾਬ ਦੀ ਇੱਕ ਬੂੰਦ ਵੀ ਨਹੀਂ ਮਿਲੇਗੀ

 

Exit mobile version