The Khalas Tv Blog Khetibadi ਪੁਲਿਸ ਤੇ ਕਿਸਾਨਾਂ ਵਿਚਾਲੇ ਹੋਈ ਧੱਕਾ ਮੁੱਕੀ, ਪੁਲਿਸ ਨੇ ਹਿਰਾਸਤ ‘ਚ ਲਏ ਕਈ ਕਿਸਾਨ
Khetibadi Punjab

ਪੁਲਿਸ ਤੇ ਕਿਸਾਨਾਂ ਵਿਚਾਲੇ ਹੋਈ ਧੱਕਾ ਮੁੱਕੀ, ਪੁਲਿਸ ਨੇ ਹਿਰਾਸਤ ‘ਚ ਲਏ ਕਈ ਕਿਸਾਨ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨ ਬਠਿੰਡਾ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦੇਣ ਜਾ ਰਹੇ ਸਨ, ਪਰ ਪੁਲਿਸ ਨੇ ਸ਼ਹਿਰ ਵੱਲ ਮਾਰਚ ਰੋਕ ਦਿੱਤਾ। ਇਸ ਤੋਂ ਬਾਅਦ ਕਿਸਾਨ ਰਾਮਪੁਰਾ ਫੂਲ ਤੋਂ ਪਹਿਲਾਂ ਬਠਿੰਡਾ-ਚੰਡੀਗੜ੍ਹ ਹਾਈਵੇਅ ‘ਤੇ ਧਰਨੇ ‘ਤੇ ਬੈਠ ਗਏ।

ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਭਾਰੀ ਫੋਰਸ ਲਾਈ, ਜਿਸ ਨਾਲ ਹਲਚਲ ਮਚ ਗਈ ਅਤੇ ਕਿਸਾਨ ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਹਾਈਵੇਅ ਜਾਮ ਕਰਕੇ ਬੈਠੇ ਰਹੇ। ਨਤੀਜੇ ਵਜੋਂ ਬਠਿੰਡਾ ਤੋਂ ਚੰਡੀਗੜ੍ਹ ਜਾਣ ਵਾਲੀ ਆਵਾਜਾਈ ਨੂੰ ਪਿੰਡਾਂ ਵੱਲ ਮੋੜ ਦਿੱਤਾ ਗਿਆ। ਪੁਲਿਸ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਸੀ।

ਇਸੇ ਦੌਰਾਨ ਸਮਾਣਾ (ਪਟਿਆਲਾ) ਵਿੱਚ ਬਠਿੰਡਾ ਵੱਲ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ ਅਤੇ ਝੜਪ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ। ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰ ਵਿੱਚ ਵੀ ਕਿਸਾਨਾਂ ਵਿਚਕਾਰ ਝੜਪ ਹੋਈ, ਜਿਸ ਵਿੱਚ ਕਈਆਂ ਨੂੰ ਗ੍ਰਿਫਤਾਰ ਕੀਤਾ ਗਿਆ। ਕਿਸਾਨਾਂ ਦੀ ਮੁੱਖ ਮੰਗ ਉਨ੍ਹਾਂ ਦੇ ਦੋ ਸਾਥੀਆਂ ਬਲਦੇਵ ਸਿੰਘ (ਪਿੰਡ ਚਾਉਕੇ) ਅਤੇ ਸ਼ਗਨਦੀਪ ਸਿੰਘ (ਪਿੰਡ ਜਿਉਂਦ) ਦੀ ਤੁਰੰਤ ਰਿਹਾਈ ਹੈ, ਜੋ ਨੌਂ ਮਹੀਨਿਆਂ ਤੋਂ ਵੱਧ ਸਮੇਂ ਤੋਂ ਬਠਿੰਡਾ ਜੇਲ੍ਹ ਵਿੱਚ ਬੰਦ ਹਨ। ਇਹ ਪ੍ਰਦਰਸ਼ਨ ਝੂਠੇ ਮੁਕੱਦਮਿਆਂ ਰੱਦ ਕਰਨ ਅਤੇ ਆਗੂਆਂ ਦੀ ਰਿਹਾਈ ਨੂੰ ਲੈ ਕੇ ਸੀ।

 

Exit mobile version