The Khalas Tv Blog Punjab ਸਵੀਮਿੰਗ ਪੂਲ ‘ਚ ਨਹਾਉਣਾ ਬੱਚੇ ਨੂੰ ਪਿਆ ਮਹਿੰਗਾ, ਵਾਪਰਿਆ ਵੱਡਾ ਹਾਦਸਾ
Punjab

ਸਵੀਮਿੰਗ ਪੂਲ ‘ਚ ਨਹਾਉਣਾ ਬੱਚੇ ਨੂੰ ਪਿਆ ਮਹਿੰਗਾ, ਵਾਪਰਿਆ ਵੱਡਾ ਹਾਦਸਾ

ਪੰਜਾਬ (Punjab) ਵਿੱਚ ਗਰਮੀ ਆਪਣੇ ਪੂਰੇ ਰਿਕਾਰਡ ਤੋੜ ਰਹੀ ਹੈ। ਹਰ ਕੋਈ ਗਰਮੀ ਤੋਂ ਰਾਹਤ ਪਾਉਣ ਲਈ ਵੱਖ-ਵੱਖ ਯਤਨ ਕਰ ਰਿਹਾ ਹੈ। ਜਲੰਧਰ(Jalandhar) ਵਿੱਚ ਗਰਮੀ ਤੋਂ ਬਚਣ ਲਈ ਸਵੀਮਿੰਗ ਪੂਲ ਵਿੱਚ ਨਹਾ ਰਹੇ ਇਕ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਬੱਚਾ ਘਰੋਂ ਨਹਾਉਣ ਲਈ ਗਿਆ ਸੀ ਪਰ ਰਾਤ ਤੱਕ ਘਰ ਨਹੀਂ ਆਇਆ। ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਪਰਿਵਾਰਕ ਮੈਂਬਰਾਂ ਵੱਲੋਂ ਸਵੀਮਿੰਗ ਪੂਲ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਬੱਚਾ ਪੂਲ ‘ਚ ਡਿੱਗਾ ਪਿਆ ਸੀ।

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਦੇ ਪਿਤਾ ਨੇ ਕਿਹਾ ਕਿ ਉਹ ਨੇਪਾਲ ਦਾ ਰਹਿਣ ਵਾਲਾ ਹੈ ਅਤੇ ਉਹ ਜਲੰਧਰ ਦੀ ਦਾਨਿਸ਼ਮੰਦਾ ਕਲੋਨੀ ਵਿੱਚ ਰਹਿੰਦਾ ਹੈ। ਉਸ ਦਾ ਪੁੱਤਰ ਮਾਧਵ ਆਪਣੇ ਦੋਸਤਾਂ ਨਾਲ ਨਹਾਉਣ ਲਈ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ।

ਪਰਿਵਾਰਕ ਮੈਂਬਰਾਂ ਵੱਲੋਂ ਸਵੀਮਿੰਗ ਪੂਲ ਤੇ ਦੇਖਿਆ ਤਾਂ ਮਾਧਵ ਬੇਹੋਸ਼ ਸੀ, ਜਿਸ  ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਲਾਂਬੜਾ ਦੀ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਗਿਆ।

ਇਹ ਵੀ ਪੜ੍ਹੋ – ਪਾਕਿਸਤਾਨ ਦੇ ਬਲੋਚਿਸਤਾਨ ‘ਚ ਵਾਪਰਿਆ ਹਾਦਸਾ,ਬੱਸ ਖੱਡ ‘ਚ ਡਿੱਗਣ ਕਾਰਨ 28 ਲੋਕਾਂ ਦੀ ਮੌਤ

 

Exit mobile version