ਚੰਡੀਗੜ੍ਹ ਮੌਸਮ ਕੇਂਦਰ (Meteorological Center) ਨੇ ਕੱਲ ਯਾਨੀ 18 ਅਪ੍ਰੈਲ ਲਈ ਪੂਰੇ ਪੰਜਾਬ ਲਈ ਓਰੈਂਜ ਅਲਰਟ(Orange alert) ਜਾਰੀ ਕੀਤਾ ਹੈ। ਜਿਸ ਵਿੱਚ ਗਰਜ ਚਮਕ ਨਾਲ ਮੀਂਹ ਅਤੇ ਗੜੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ। ਇੰਨਾ ਹੀ ਨਹੀਂ 40-50 ਕਿਲੋਮੀਟਰ ਦੀ ਤੇਜ਼ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ।
ਇਸ ਦੇ ਨਾਲ ਹੀ 19 ਅਪ੍ਰੈਲ ਨੂੰ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਹੋਇਆ ਹੈ। ਜਿਸ ਵਿੱਚ ਹੈ। ਜਿਸ ਵਿੱਚ ਗਰਜ ਚਮਕ ਨਾਲ ਮੀਂਹ ਅਤੇ ਗੜੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ। ਇੰਨਾ ਹੀ ਨਹੀਂ 40-50 ਕਿਲੋਮੀਟਰ ਦੀ ਤੇਜ਼ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਵਾਨਾ ਜਤਾਈ ਹੈ। ਖਾਸ ਗੱਲ ਇਹ ਹੈ ਕਿ 18 ਅਪ੍ਰੈਲ ਨੂੰ ਮਾਝਾ ਦੋਆਬਾ ਅਤੇ 19 ਅਪ੍ਰੈਲ ਨੂੰ ਮਾਝਾ ਦੋਆਬਾ ਅਤ ਪੂਰਵੀ ਮਾਲਵਾ ਵਿੱਚ ਨੂੰ 50 ਤੋਂ 70 ਫੀਸਦੀ ਤੱਕ ਮੀਂਹ ਦੱਸਿਆ ਗਿਆ ਹੈ।
Weather forecast : ਪੰਜਾਬ ‘ਚ ਮੁੜ ਮੀਂਹ ਦੀ ਚੇਤਾਵਨੀ, ਮੌਸਮ ਕੇਂਦਰ ਨੇ ਜਾਰੀ ਕੀਤੀ ਪੇਸ਼ੀਨਗੋਈ..
20 ਅਪ੍ਰੈਲ ਨੂੰ ਗਰਜ ਚਮਕ ਨਾਲ ਮੀਂਹ ਦੱਸਿਆ ਗਿਆ ਹੈ। 21 ਅਪ੍ਰੈਲ ਨੂੰ ਮਾਝਾ, ਦੋਆਬਾ ਅਤੇ ਪੂਰਬੀ ਮਾਲਵਾ ਵਿੱਚ ਸਿਰਫ ਗਰਜ ਚਮਕ ਨਾਲ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਪੱਛਮੀ ਮਾਲਵਾ ਵਿੱਚ ਮੌਸਮ ਸਾਫ ਰਹੇਗਾ।