The Khalas Tv Blog India ਪ੍ਰਧਾਨ ਮੰਤਰੀ ਵੱਲੋਂ ਭੇਜੀ ਚਾਦਰ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ‘ਤੇ ਚੜ੍ਹਾਈ
India

ਪ੍ਰਧਾਨ ਮੰਤਰੀ ਵੱਲੋਂ ਭੇਜੀ ਚਾਦਰ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ‘ਤੇ ਚੜ੍ਹਾਈ

ਬਿਉਰ ਰਿਪੋਰਟ – ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narinder Modi)  ਵੱਲੋਂ ਖਵਾਜਾ ਮੋਇਨੂਦੀਨ ਚਿਸ਼ਤੀ (Khwaja Moinuddin Chishti) ਦੀ ਦਰਗਾਹ ਚਾਦਰ ਭੇਜੀ ਗਈ ਸੀ,ਉਸ ਨੂੰ ਅੱਜ ਦਰਗਾਹ ‘ਤੇ ਚੜ੍ਹਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਹ ਦਰਗਾਹ ਅਮਜੇਰ ਵਿਖੇ ਹੈ ਤੇ ਅੱਜ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਪ੍ਰਧਾਨ ਮੰਤਰੀ ਵੱਲੋਂ ਭੇਜੀ ਗਈ ਚਾਦਰ ਲੈ ਕੇ ਅਜਮੇਰ ਪਹੁੰਚੇ। ਦਰਗਾਹ ‘ਤੇ ਉਨ੍ਹਾਂ ਦੇਸ਼ ‘ਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਅਰਦਾਸ ਕੀਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ। ਰਿਜਿਜੂ ਨੇ ਅਜਮੇਰ ਪਹੁੰਚਣ ‘ਤੇ ਕਿਹਾ ਕਿ ਇਹ ਚਾਦਰ ਪ੍ਰਧਾਨ ਮੰਤਰੀ ਦੀ ਤਰਫੋਂ ਚਾਦਰ ਚੜਾਉਣਾ ਪੂਰੇ ਦੇਸ਼ ਦੇ ਤਰਫੋਂ ਚਾਦਰ ਚੜਾਉਣ ਦੇ ਬਰਾਬਰ ਹੈੈ। ਅਸੀਂ ਦੇਸ਼ ਵਿੱਚ ਚੰਗਾ ਮਾਹੌਲ ਚਾਹੁੰਦੇ ਹਾਂ। ਅਜਮੇਰ ਦੀ ਦਰਗਾਹ ‘ਤੇ ਲੱਖਾਂ ਲੋਕ ਆਉਂਦੇ ਹਨ। ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਐਪ ਅਤੇ ਵੈੱਬ ਪੋਰਟਲ ਲਾਂਚ ਕੀਤਾ ਗਿਆ ਸੀ। ਇਸ ‘ਤੇ ਦਰਗਾਹ ‘ਤੇ ਮਿਲਣ ਵਾਲੀਆਂ ਸਹੂਲਤਾਂ ਸਮੇਤ ਹਰ ਤਰ੍ਹਾਂ ਦੀ ਜਾਣਕਾਰੀ ਮਿਲੇਗੀ।

ਇਹ ਵੀ ਪੜ੍ਹੋ –  ਪ੍ਰਧਾਨ ਮੰਤਰੀ ਮੋਦੀ ਨੇ ਗ੍ਰਾਮੀਣ ਭਾਰਤ ਮਹੋਤਸਵ 2025 ਦਾ ਕੀਤਾ ਉਦਘਾਟਨ

 

Exit mobile version