The Khalas Tv Blog Punjab “ਨੀ ਮੈਂ ਸੱਸ ਕੁੱਟਣੀ” ਫ਼ਿਲਮ ਦੇ ਟਾਈਟਲ ‘ਤੇ ਉਠੇ ਵਿ ਵਾਦ ਮਗਰੋਂ ਕਲਾਕਾਰਾਂ ਨੇ ਕੀਤੀ ਪ੍ਰੈਸ ਕਾਨਫ਼ਰੰਸ
Punjab

“ਨੀ ਮੈਂ ਸੱਸ ਕੁੱਟਣੀ” ਫ਼ਿਲਮ ਦੇ ਟਾਈਟਲ ‘ਤੇ ਉਠੇ ਵਿ ਵਾਦ ਮਗਰੋਂ ਕਲਾਕਾਰਾਂ ਨੇ ਕੀਤੀ ਪ੍ਰੈਸ ਕਾਨਫ਼ਰੰਸ

‘ਦ ਖਾਲਸ ਬਿਊਰੋ:“ਨੀ ਮੈਂ ਸੱਸ ਕੁੱਟਣੀ” ਫ਼ਿਲਮ ਦੇ ਨਾਮ ਤੇ ਉਠੇ ਵਿਵਾਦ ਮਗਰੋਂ ਫ਼ਿਲਮ ਦੀ ਸਟਾਰ ਕਾਸਟ ਨੇ ਇੱਕ ਪ੍ਰੈਸ ਕਾਨਫ਼ਰੰਸ ਕੀਤੀ ਹੈ ਤੇ ਆਪਣਾ ਪੱਖ ਰਖਿਆ ਹੈ।29 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦੇ ਟਾਈਟਲ ਤੇ ਇਤਰਾਜ਼ ਕੀਤਾ ਗਿਆ ਸੀ।ਜਿਸ ਦੇ ਜਵਾਬ ਵਿੱਚ ਪ੍ਰੈਸ ਕਾਨਫ਼ਰੰਸ ਕਰ ਰਹੇ ਕਲਾਕਾਰਾਂ ਦੇ ਕਹਿਣਾ ਸੀ ਕਿ ਸਭ ਤੋਂ ਪਹਿਲਾਂ ਇਸ ਟਾਈਟਲ ਤੇ ਇਤਰਾਜ਼ ਕਰਨ ਵਾਲਿਆਂ ਦੀ ਮਨਸ਼ਾ ਤੇ ਗੌਰ ਕਰਨਾ ਵੀ ਜਰੂਰੀ ਹੈ ਕਿਉਂਕਿ ਇਹ ਸ਼ਬਦ ਇੱਕ ਲੋਕ ਬੋਲੀ ਦਾ ਹਿੱਸਾ ਹਨ ਤੇ ਇਹ ਕਿਸੇ ਦੀ ਸ਼ਾਨ ਦੇ ਖਿਲਾਫ਼ ਨਹੀਂ ਜਾ ਰਹੇ ।ਨੂੰਹ-ਸੱਸ ਦਾ ਰਿਸ਼ਤਾ ਛੋਟੀਆਂ-ਮੋਟੀਆਂ ਨੋਕ-ਝੋਕਾਂ ਦੇ ਬਾਵਜੂਦ ਬਹੁਤ ਪਿਆਰਾ ਹੁੰਦਾ ਹੈ ਤੇ ਨਾ ਸਿਰਫ਼ ਇਸ ਤੇ,ਬਲਕਿ ਹੋਰ ਕਈ ਰਿਸ਼ਤਿਆਂ ਤੇ ਬੋਲੀਆਂ ਬਣੀਆਂ ਹਨ ਤੇ ਸਾਡੇ ਲੋਕ-ਗੀਤਾਂ ਦਾ ਹਿੱਸਾ ਰਹੀਆਂ ਹਨ ।ਇਸ ਫ਼ਿਲਮ ਦੀ ਕਹਾਣੀ ਵੀ ਕੁੱਝ ਇਸ ਤਰਾਂ ਦੀ ਹੈ ਤੇ ਕਈ ਉਮਦਾ ਕਲਾਕਾਰਾਂ ਨੇ ਇਸ ਵਿੱਚ ਕੰਮ ਕੀਤਾ ਹੈ ।
ਪੰਜਾਬੀ ਫ਼ਿਲਮ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਇਸ ਮਾਮਲੇ ਬਾਰੇ ਬੋਲਦਿਆਂ ਕਿਹਾ ਕਿ ਇਸ ਮਾਮਲੇ ਨੂੰ ਬੋਲੋੜਾ ਖਿਚਣਾ ਕੋਝੀ ਮਾਨਸਿਕਤਾ ਦੀ ਨਿਸ਼ਾਨੀ ਹੈ ।ਸਾਡੇ ਲੋਕ ਗੀਤਾਂ ਵਿੱਚ,ਸਾਡੀਆਂ ਬੋਲੀਆਂ ਵਿੱਚ ਇਸ ਤਰਾਂ ਦੀਆਂ ਬਹੁਤ ਉਦਾਹਰਣਾਂ ਹਨ ,ਕਿਸ-ਕਿਸ ਨੂੰ ਚੁੱਪ ਕਰਾਇਆ ਜਾਵੇਗਾ ।ਇਹ ਸਾਡੇ ਸਭਿਆਚਾਰ ਵਿੱਚ ਇੱਕ ਦੂਸਰੇ ਨੂੰ ਕੀਤੇ ਜਾਣ ਵਾਲੇ ਮਜ਼ਾਕ ਹਨ ,ਜਿਹਨੂੰ ਹਲਕੇ-ਫ਼ੁਲਕੇ ਲਿਆ ਜਾਣਾ ਚਾਹਿਦਾ ਹੈ ।ਉਹਨਾਂ ਦੱਸਿਆ ਕਿ ਮਹਿਲਾ ਆਯੋਗ ਦੀ ਚੇਅਰਮੈਨ ਮਨੀਸ਼ਾ ਘੁਲਾਟੀ ਨੇ ਉਹਨਾਂ ਦਾ ਵੀ ਪੱਖ ਸੁਣਿਆ ਹੈ ਤੇ ਇਸ ਗੱਲ ਤੇ ਸਾਡੇ ਨਾਲ ਸਹਿਮਤੀ ਜਤਾਈ ਹੈ ।ਸਾਡੀ ਫ਼ਿਲਮ ਦੇ ਟ੍ਰੇਲਰ ਨੂੰ ਸ਼ਿਕਾਇਤ ਕਰ ਕੇ ਬੰਦ ਕਰਵਾ ਦਿੱਤਾ ਗਿਆ ਹੈ ਪਰ ਮਸਲਾ ਹੱਲ ਹੋਣ ਮਗਰੋਂ ਇਹ ਫ਼ਿਰ ਤੋਂ ਸ਼ੁਰੂ ਹੋ ਜਾਵੇਗਾ ।ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਮਿਲੇ ਨੋਟਿਸ ਦਾ ਜਵਾਬ ਦੇਣ ਲਈ ਉਹਨਾਂ ਨੂੰ 22 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਉਹਨਾਂ ਆਪਣਾ ਪੱਖ ਰੱਖਣ ਲਈ ਪਹਿਲਾਂ ਇਹ ਪ੍ਰੈਸ ਕਾਨਫ਼ਰੰਸ ਕਰਨਾ ਜ਼ਰੂਰੀ ਸਮੱਝਿਆ।ਉਹਨਾਂ ਇਸ ਗੱਲ ਤੋਂ ਵੀ ਇਨਕਾਰ ਕੀਤਾ ਹੈ ਕਿ ਇਸ ਪਿਛੇ ਕੋਈ ਰਾਜਸੀ ਮੰਤਵ ਹੈ।ਇਸ ਦੌਰਾਨ ਕਲਾਕਾਰ ਮਲਕੀਤ ਰੌਣੀ ਨੇ ਵੀ ਇਸ ਵਿਸ਼ੇ ਤੇ ਆਪਣੇ ਵਿਚਾਰ ਰੱਖੇ ਤੇ ਕਿਹਾ ਕਿ ਦੋ ਸਾਲ ਕਰੋਨਾ ਕਾਲ ਦੇ ਕਾਰਣ ਪੰਜਾਬੀ ਸਿਨਮਾ ਦੇ ਮੰਦੇ ਹਾਲ ਹੋ ਗਏ ਸੀ ਪਰ ਸਾਡੇ ਪ੍ਰੋਡਿਉਸਰ ਹੀ ਜਿਗਰੇ ਵਾਲੇ ਹਨ,ਜਿਹਨਾਂ ਇਸ ਨੂੰ ਮੁੱੜ ਖੜਾ ਕਰਨ ਲਈ ਆਪਣੀ ਪੂੰਜੀ ਦਾਅ ਤੇ ਲਾਈ ਹੈ । ਪੰਜਾਬੀ ਅਦਾਕਾਰਾ ਅਨੀਤਾ ਦੇਵਗਨ ਨੇ ਵੀ ਇਸ ਫ਼ਿਲਮ ਵਿਰੁਧ ਕੀਤੀ ਸ਼ਿਕਾਇਤ ਨੂੰ ਇੱਕ ਬੇਸਿਰਪੈਰ ਦੀ ਕਾਰਵਾਈ ਦਸਿਆ ਹੈ।

Exit mobile version