The Khalas Tv Blog Punjab ਕਾਰ ਨਹਿਰ ‘ਚ ਡਿੱਗੀ, ਵਿਅਕਤੀ ਲਾਪਤਾ
Punjab

ਕਾਰ ਨਹਿਰ ‘ਚ ਡਿੱਗੀ, ਵਿਅਕਤੀ ਲਾਪਤਾ

ਫ਼ਤਹਿਗੜ੍ਹ ਸਾਹਿਬ ( Fatehgarh sahib) ਦੇ ਸਰਹਿੰਦ (Sarhind) ਸ਼ਹਿਰ ਵਿੱਚੋਂ ਲੰਘਦੀ ਭਾਖੜਾ ਨਹਿਰ ਵਿੱਚ ਇੱਕ ਕਾਰ ਦੇ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨੂੰ ਕਈ ਘੰਟਿਆਂ ਦੀ ਕੜੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢ ਲਿਆ ਗਿਆ। ਜਾਣਕਾਰੀ ਮੁਤਾਬਕ ਕਾਰ ਚਾਲਕ ਲੋਹੇ ਦਾ ਵਪਾਰੀ ਸੀ, ਜਿਸ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ।

ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੋਤਾਖੋਰਾਂ ਦੀ ਮਦਦ ਲੈ ਕੇ ਕਾਰ ਨੂੰ ਬਾਹਰ ਕੱਢ ਲਿਆ ਗਿਆ ਹੈ ਪਰ ਕਾਰ ਚਾਲਕ ਦਾ ਪਤਾ ਨਹੀਂ ਲੱਗ ਸਕਿਆ ਹੈ। ਫਤਿਹਗੜ੍ਹ ਸਾਹਿਬ ਦੇ ਡੀਐਸਪੀ ਨੇ ਕਿਹਾ ਕਿ ਕਾਰ ਹਾਦਸੇ ਸਬੰਧੀ ਬੀਤੀ ਰਾਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਸਨ।

ਡੀਐਸਪੀ ਨੇ ਕਿਹਾ ਕਿ ਇਹ ਹਾਦਸਾ ਕਿਵੇਂ ਵਾਪਰਿਆ ਹੈ, ਉਸ ਬਾਰੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ – ਨੋਟਾ ਬਾਰੇ ਸੁਪਰੀਮ ਕੋਰਟ ‘ਚ ਹੋਵੇਗੀ ਸੁਣਵਾਈ, ਚੋਣ ਕਮਿਸ਼ਨ ਨੂੰ ਨੋਟਿਸ ਜਾਰੀ

Exit mobile version