The Khalas Tv Blog Punjab ਪੂਰੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਭਰਾਵਾਂ ਦੇ ਜਜ਼ਬੇ ਨੂੂੰ ਕੈਪਟਨ ਨੇ ਕੀਤਾ ਸਲਾਮ
Punjab

ਪੂਰੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਭਰਾਵਾਂ ਦੇ ਜਜ਼ਬੇ ਨੂੂੰ ਕੈਪਟਨ ਨੇ ਕੀਤਾ ਸਲਾਮ

‘ਦ ਖ਼ਾਲਸ ਬਿਊਰੋ :- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 16 ਅਕਤੂਬਰ “ਵਿਸ਼ਵ ਭੋਜਨ ਦਿਵਸ” ਦੇ ਮੌਕੇ ਪੂਰੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਭਰਾਵਾਂ ਦੇ ਲਈ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਕੈਪਟਨ ਨੇ ਕਿਸਾਨਾਂ ਦੀ ਮਿਹਨਤ ਨੂੰ ਦਰਸਾਉਂਦਿਆ ਉਨ੍ਹਾਂ ਨੂੰ ਸਲਾਮ ਕੀਤਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿਟਰ ਹੈਂਡਲ ‘ਤੇ ਇੱਕ ਵੀਡੀਓ ਜਾਰੀ ਕਰਕੇ ਲਿਖਿਆ ਹੈ ਕਿ ‘ਮੈਂ ਮਿਹਨਤੀ ਕਿਸਾਨਾਂ ਨੂੰ ਸਲਾਮ ਕਰਦਾ ਹਾਂ, ਕੁੱਝ ਮਹੀਨੇ ਪਹਿਲਾਂ 5116 ਰੇਲ ਦੇ ਕੋਚਾਂ ਵਿੱਚ 144.5 ਲੱਖ ਮੀਟਰਿਕ ਟਨ ਅਨਾਜ ਪੰਜਾਬ ਤੋਂ ਪੂਰੇ ਦੇਸ਼ ਵਿੱਚ ਭੇਜਿਆ ਗਿਆ, ਇਸ ਦੇ ਨਾਲ ਪੰਜਾਬ ਸਰਕਾਰ ਦੇ ਸਮਾਰਟ ਰਾਸ਼ਨ ਕਾਰਡ ਦੇ ਜ਼ਰੀਏ ਹੁਣ ਸੂਬੇ ਦੇ ਲੋਕ ਕਿਸੇ ਵੀ ਰਾਸ਼ਨ ਦੀ ਦੁਕਾਨ ਤੋਂ ਰਾਸ਼ਨ ਲੈ ਸਕਣਗੇ।

ਵੀਡੀਓ ਦੇ ਜ਼ਰੀਏ ਕੇਂਦਰ ਨੂੰ ਨਸੀਹਤ 

ਵੀਡੀਓ ਦੇ ਜ਼ਰੀਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 17 ਅਕਤੂਬਰ ਤੋਂ ਸ਼ੁਰੂ ਹੋ ਰਹੀ ਪੰਜਾਬ ਸਰਕਾਰ ਦੀ ਸਮਾਰਟ ਰਾਸ਼ਨ ਕਾਰਡ ਯੋਜਨਾ ਬਾਰੇ ਤਾਂ ਜਾਣਕਾਰੀ ਦਿੱਤੀ ਹੈ ਇਸ ਦੇ ਨਾਲ ਹੀ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਨੂੰ ਲੈ ਕੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ 2 ਫ਼ੀਸਦੀ ਪੰਜਾਬ ਨੇ 50 ਫੀਸਦੀ ਭਾਰਤ ਦਾ ਢਿੱਠ ਭਰਿਆ ਹੁਣ ਕੇਂਦਰ ਸਰਕਾਰ ਕਿਸਾਨਾਂ ਨਾਲ ਇਹ ਸਲੂਕ ਕਰ ਰਹੀ ਹੈ।

ਦਰਅਸਲ 1979 ਵਿੱਚ ਵਿਸ਼ਵ ਭੋਜਨ ਦਿਵਸ ਦੀ ਸ਼ੁਰੂਆਤ ਹੋਈ ਸੀ, ਹੰਗਰੀ ਦੇ ਤਤਕਾਲੀ ਖੇਤੀਬਾੜੀ ਮੰਤਰੀ ਡਾਕਟਰ ਪਾਲ ਰੋਮਾਨੀ ਨੇ 20ਵੇਂ ਸੈਸ਼ਨ ਵਿੱਚ ਇਸ ਨੂੰ ਮਨਾਉਣ ਦਾ ਮਤਾ ਰੱਖਿਆ ਸੀ, ਅਤੇ ਹਰ ਸਾਲ ਇਸ ਦਿਹਾੜੇ ਨੂੰ ਲੈਕੇ ਖੇਤੀਬਾੜੀ ਨਾਲ ਜੁੜੇ ਥੀਮ ਦੀ ਚੋਣ ਕੀਤੀ ਜਾਂਦੀ ਹੈ। ਇਸ ਸਾਲ ਇਸ ਨੂੰ “Grow, Nourish, Sustain Together” ਦੇ ਥੀਮ ਅਧੀਨ ਮਨਾਇਆ ਜਾ ਰਿਹਾ ਹੈ।

Exit mobile version