The Khalas Tv Blog Punjab PGI ਦੇ ਬਾਹਰ ਬੱਸ ਨੇ ਮਰੀਜ਼ ਨੂੰ 50 ਮੀਟਰ ਤੱਕ ਘਸੀਟਿਆ ….
Punjab

PGI ਦੇ ਬਾਹਰ ਬੱਸ ਨੇ ਮਰੀਜ਼ ਨੂੰ 50 ਮੀਟਰ ਤੱਕ ਘਸੀਟਿਆ ….

The bus dragged the patient for 50 meters outside the PGI....

ਚੰਡੀਗੜ੍ਹ : ਪੀਜੀਆਈ ਦੇ ਸਾਹਮਣੇ ਦੁਪਹਿਰ ਕਰੀਬ 3.30 ਵਜੇ ਸੀਟੀਯੂ ਦੀ ਇਲੈਕਟ੍ਰਿਕ ਬੱਸ ਨੇ ਮਰੀਜ਼ ਨੂੰ ਕੁਚਲ ਦਿੱਤਾ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਰਾਜ ਸਿੰਘ ਵਾਸੀ ਕ੍ਰਿਸ਼ਨਾ ਸਟਰੀਟ ਦੋਰਾਹਾ ਵਜੋਂ ਹੋਈ ਹੈ। ਸੈਕਟਰ-11 ਥਾਣੇ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮ ਡਰਾਈਵਰ ਅਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਹਾਲਾਂਕਿ ਬਾਅਦ ਵਿੱਚ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।

ਬਲਰਾਜ ਦਾ ਪੀਜੀਆਈ ਤੋਂ ਇਲਾਜ ਚੱਲ ਰਿਹਾ ਸੀ। ਐਤਵਾਰ ਨੂੰ ਉਹ ਪੰਜਾਬ ਯੂਨੀਵਰਸਿਟੀ ਤੋਂ ਸੜਕ ਪਾਰ ਕਰਕੇ ਪੈਦਲ ਪੀਜੀਆਈ ਵੱਲ ਆ ਰਿਹਾ ਸੀ। ਇਸੇ ਦੌਰਾਨ ਪੀਜੀਆਈ ਬੱਸ ਅੱਡੇ ਨੇੜੇ ਸੀਟੀਯੂ ਦੀ ਇਲੈਕਟ੍ਰਿਕ ਬੱਸ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਚਸ਼ਮਦੀਦਾਂ ਮੁਤਾਬਕ ਬੱਸ ਬਲਰਾਜ ਨੂੰ ਕੁਝ ਦੂਰੀ ਤੱਕ ਖਿੱਚ ਕੇ ਲੈ ਗਈ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਜ਼ਖਮੀਆਂ ਨੂੰ GMSH-16 ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਸੀਟੀਯੂ ਦੀ ਬੱਸ ਖੁੱਡਾ ਅਲੀਸ਼ੇਰ ਤੋਂ ਸੈਕਟਰ-43 ਦੇ ਬੱਸ ਅੱਡੇ ਵੱਲ ਜਾ ਰਹੀ ਸੀ। ਮੁਲਜ਼ਮ ਡਰਾਈਵਰ ਅਰਵਿੰਦਰ ਸਿੰਘ ਡਿਪੂ ਨੰਬਰ ਤਿੰਨ ਵਿੱਚ ਕੰਮ ਕਰਦਾ ਹੈ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਦੇਰ ਸ਼ਾਮ ਉਸ ਦਾ ਮੈਡੀਕਲ ਕਰਵਾਇਆ। ਸੈਕਟਰ-11 ਥਾਣੇ ਦੀ ਪੁਲਿਸ ਨੇ ਮੁਲਜ਼ਮ ਡਰਾਈਵਰ ਖ਼ਿਲਾਫ਼ ਆਈਪੀਸੀ ਦੀ ਧਾਰਾ-279, 337 ਅਤੇ 304ਏ ਤਹਿਤ ਕੇਸ ਦਰਜ ਕਰ ਲਿਆ ਹੈ।

Exit mobile version