The Khalas Tv Blog Punjab ਪੰਜਾਬ ਦੇ ਸਕੂਲਾਂ ਦਾ ਬਲਦਿਆ ਸਮਾਂ
Punjab

ਪੰਜਾਬ ਦੇ ਸਕੂਲਾਂ ਦਾ ਬਲਦਿਆ ਸਮਾਂ

ਪੰਜਾਬ ਸਰਕਾਰ ਵੱਲੋਂ ਮੌਸਮ ‘ਚ ਤਬਦੀਲੀ ਨੂੰ ਦੇਖਦਿਆਂ ਅਤੇ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਸੂਬੇ ਦੇ ਸਾਰੇ ਸਕੂਲਾਂ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਸਕੂਲਾਂ ਦਾ ਸਮਾਂ ਬਦਲਣ ਸੰਬੰਧੀ ਪੰਜਾਬ ਸਰਕਾਰ ਦੇ ਹੁਕਮ 1 ਨਵੰਬਰ ਤੋਂ ਲਾਗੂ ਹੋਣਗੇ। ਸਰਕਾਰ ਦੇ ਨਵੇਂ ਹੁਕਮਾਂ ਅਨੁਸਾਰ ਪ੍ਰਾਇਮਰੀ ਸਕੂਲ ਸਵੇਰੇ 9:00 ਵਜੇ ਤੋਂ 3:00 ਵਜੇ ਤੱਕ ਲੱਗਣਗੇ। ਮਿਡਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਕਲਾਸਾਂ 9:00 ਵਜੇ ਤੋਂ ਦੁਪਹਿਰ 3:20 ਵਜੇ ਤੱਕ ਲੱਗਣਗੀਆਂ। ਮਿਲੀ ਜਾਣਕਾਰੀ ਮੁਤਾਬਕ ਇਹ ਹੁਕਮ 20 ਫਰਵਰੀ 2026 ਤੱਕ ਲਾਗੂ ਰਹਿਣਗੇ।

ਇਸਦੇ ਨਾਲ ਹੀ 1 ਨਵੰਬਰ, 2025 ਤੋਂ ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦਾ ਸਮਾਂ ਵੀ ਬਦਲਿਆ ਗਿਆ ਹੈ। ਨਵੇਂ ਹੁਕਮਾਂ ਤਹਿਤ ਸਿੰਗਲ ਸ਼ਿਫਟ ਅਤੇ ਡਬਲ ਸ਼ਿਫਟ ਸਕੂਲਾਂ ਲਈ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਸਿੰਗਲ ਸ਼ਿਫਟ ਸਕੂਲਾਂ (ਸਾਰੀਆਂ ਜਮਾਤਾਂ) ‘ਚ ਸਟਾਫ਼ ਦਾ ਸਮਾਂ ਸਵੇਰੇ 8.10 ਤੋਂ ਦੁਪਹਿਰ 2.30 ਤੱਕ ਹੋਵੇਗਾ, ਜਦੋਂ ਕਿ ਵਿਦਿਆਰਥੀਆਂ ਦਾ ਸਮਾਂ ਸਵੇਰੇ 8.20 ਵਜੇ ਤੋਂ ਦੁਪਹਿਰ 2.20 ਤੱਕ ਹੋਵੇਗਾ। ਇਸੇ ਤਰ੍ਹਾਂ ਡਬਲ ਸ਼ਿਫਟ ਸਕੂਲਾਂ (6ਵੀਂ ਅਤੇ ਇਸ ਤੋਂ ਉੱਪਰ) ‘ਚ ਸਟਾਫ਼ ਦਾ ਸਮਾਂ ਸਵੇਰੇ 7.50 ਤੋਂ ਦੁਪਹਿਰ 2.10 ਵਜੇ ਤੱਕ, ਜਦੋਂ ਕਿ ਵਿਦਿਆਰਥੀਆਂ ਦਾ ਸਮਾਂ ਸਵੇਰੇ 8.00 ਵਜੇ ਤੋਂ 1.15 ਵਜੇ ਤੱਕ ਹੋਵੇਗਾ।

ਇਸੇ ਤਰ੍ਹਾਂ ਸ਼ਾਮ ਦੀ ਸ਼ਿਫਟ (ਜਮਾਤ ਪਹਿਲੀ ਤੋਂ ਪੰਜਵੀਂ ਤੱਕ) ਲਈ ਸਟਾਫ਼ ਦਾ ਸਵੇਰ ਦਾ ਸਮਾਂ 10.50 ਤੋਂ ਸ਼ਾਮ 5.10 ਵਜੇ ਤੱਕ, ਜਦੋਂ ਕਿ ਵਿਦਿਆਰਥੀਆਂ ਦਾ ਸਮਾਂ ਦੁਪਹਿਰ 12.45 ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਇਹ ਹੁਕਮ ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਮੁਖੀਆਂ ਨੂੰ ਪਾਲਣਾ ਲਈ ਭੇਜ ਦਿੱਤੇ ਗਏ ਹਨ ਅਤੇ ਇਹ ਹੁਕਮ 1 ਨਵੰਬਰ, 2025 ਤੋਂ ਲਾਗੂ ਹੋ ਕੇ 31 ਮਾਰਚ, 2026 ਤੱਕ ਲਾਗੂ ਰਹਿਣਗੇ।

Exit mobile version