The Khalas Tv Blog Punjab ਪੰਜਾਬੀਆਂ ਨੂੰ ਚੀਮਾ ਦੇ ਬਰੀਫ ਕੇਸ ਤੋਂ ਉਮੀਦਾਂ
Punjab

ਪੰਜਾਬੀਆਂ ਨੂੰ ਚੀਮਾ ਦੇ ਬਰੀਫ ਕੇਸ ਤੋਂ ਉਮੀਦਾਂ

24 ਜੂਨ ਨੂੰ ਸ਼ੁਰੂ ਹੋਏ ਬਜਟ ਸ਼ੈਸ਼ਨ ਦਾ 30 ਨੂੰ ਆਖ਼ਰੀ ਦਿਨ   

ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ  ਵਿੱਚ ਚਾਲੂ ਵਿੱਤੀ ਸਾਲ ਦਾ ਬਜਟ 27 ਜੂਨ ਨੂੰ ਪੇਸ਼ ਕੀਤਾ ਜਾਵੇਗਾ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਨੂੰ ਜਨਤਾ ਬਜਟ ਦਾ ਨਾਂ ਦਿੱਤਾ ਹੈ। ਜਿਸ ਵਾਸਤੇ ਆਮ ਲੋਕਾਂ ਤੋਂ ਸੁਝਾਅ ਮੰਗੇ ਗਏ ਸਨ।  ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਹਿ ਦਿੱਤਾ ਸੀ ਕਿ ਸਰਕਾਰ ਵਿੱਤੀ ਸਾਲ 2022-23 ਦੇ ਬਜਟ ਵਿੱਚ ਕੋਈ ਨਵਾਂ ਟੈਕਸ ਨਹੀਂ ਲਾਵੇਗੀ। ਸਰਕਾਰ ਦਾ ਦਾਅਵਾ ਹੈ ਕਿ ਬਜਟ ਤਿਆਰ ਕਰਨ ਵੇਲੇ ਲੋਕਾਂ ਦੇ ਸੁਝਾਵਾ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਅਸਲੀਅਤ ਸਾਹਮਣੇ ਤਾਂ 27 ਜੂਨ ਨੂੰ ਵਿੱਤ ਮੰਤਰੀ ਦਾ ਪਟਾਰਾ ਖੋਲਣ ਵੇਲੇ ਆਵੇਗੀ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਮਾਲੀਆ ਇੱਕਠਾ ਕਰਨ ਲਈ ਨਵੇਂ ਸਰੋਤ ਲੱਭੇ ਜਾਣਗੇ। ਵਿੱਤ ਵਿਭਾਗ ਅਨੁਸਾਰ 20 ਹਜ਼ਾਰ ਦੇ ਕਰੀਬ ਲੋਕਾਂ ਨੇ ਆਪਮੇ ਸੁਝਾਅ ਭੇਜੇ ਹਨ। ਜਿੰਨਾਂ ਵਿੱਚੋਂ 14859 ਜਨਤਾ ਪੋਰਟਲ, 500 ਪੱਤਰ ਦੇ ਰੂਪ ਵਿੱਚ ਅਤੇ 5025 ਈਮੇਲ ਆਈਆਂ ਹਨ। ਉਨ੍ਹਾਂ ਦਾ ਇਹ ਵੀ ਦੱਸਣਾ ਹੈ ਕਿ ਸੁਝਾਅ ਦੱਸਣ ਵਾਲਿਆਂ ਵਿੱਚ 30 ਤੋਂ 40 ਸਾਲ ਦੇ 45.25 ਫੀਸਦੀ ਨੌਜਵਾਨ ਹਨ। ਇਸ ਤੋਂ ਬਿਨਾਂ 19.89 ਫੀਸਦੀ ਔਰਤਾਂ ਨੇ ਵੀ ਆਪਣੀ ਸਲਾਹ ਦਿੱਤੀ ਹੈ।

ਵਿੱਤ ਮੰਤਰੀ ਲ ਈ ਖਜ਼ਾਨਾ ਭਰਨ ਸਮੇਤ ਕਈ ਚੁਣੌਤੀਆਂ ਸਾਹਮਣੇ ਹਨ। ਕਰਜ਼ੇ ਦਾ ਬੋਝ ਹੋਰ ਵੱਧਣ ਤੋਂ ਰੋਕਣ ਲਈ ਅਤੇ ਵੱਧ ਮਾਲੀਆਂ ਜਟਾਉਣਾ ਸਭ ਤੋਂ ਵੱਡੀਆਂ ਚੁਣੌਤੀਆਂ ਹੋਣਗੀਆਂ। ਮਹਿਲਾਵਾਂ ਲਈ ਹਰ ਮਹੀਨੇ ਇੱਕ ਹਜ਼ਾਰ ਰੁਪਏ ਅਤੇ ਬਿਜਲੀ ਖਪਤਕਾਰਾਂ ਲਈ ਤਿੰਨ ਸੌ ਯੂਨਿਟ ਬਿਜਲੀ ਦੇ ਲਾਭ ਦੀ ਬੇਸਬਰੀ ਨਾਲ ਇੰਤਜਾਰ  ਕੀਤੀ ਜਾ ਰਹੀ ਹੈ।

ਜੇ ਪੰਜਾਬ ਸਿਰ ਚੜੇ ਕਰਜ਼ੇ ਦੀ ਗੱਲ ਕਰੀਏ ਤਾਂ ਮੁਲਕ ਭਰ ਦੇ ਰਾਜਾਂ ਵਿੱਚੋਂ ਸਭ ਤੋਂ ਵੱਧ ਕਰਜ਼ਾ ਪੰਜਾਬ ਸਿਰ ਹੈ। ਸੂਬੇ ਦੇ ਕੁੱਲ ਘਰੇਲੂ ਉਤਪਾਦ ਦਾ 45 % ਕਰਜ਼ਾ ਲਾਉਣ ਵਿੱਚ ਚਲੇ ਜਾਂਦਾ ਹੈ। ਪੰਜਾਬ ਸਿਰ 2000. 2001 ਵੇਲੇ  ਸਿਰਫ 29.099 ਕਰੋੜ ਦਾ ਕਰਜ਼ਾ ਸੀ । ਜਿਹੜਾ ਕਿ ਅੱਜ ਤਿੰਨ ਲੱਖ ਕਰੋੜ ਨੂੰ ਛੂਹਣ ਲੱਗਾ ਹੈ। ਹਰੇਕ ਪੰਜਾਬੀ ਆਪਣੇ ਸਿਰ ‘ਤੇ 68960 ਰੁਪਏ ਦਾ ਕਰਜ਼ਾ ਲੈ ਕੇ ਪੈਦਾ ਹੋ ਰਿਹਾ ਹੈ। ਜਿਹੜਾ ਕਿ ਮੁਲਕ ਦੇ ਦੂਜੇ  ਕਰਜ਼ਈ ਰਾਜਾਂ ਨਾਲੋਂ ਦੁਗਣੇ ਤੋਂ ਵੱਧ ਹੈ। ਕਰਜ਼ਈ ਰਾਜਾਂ ‘ਚ ਪ੍ਰਤੀ ਵਿਅਕਤੀ ਕਰਜ਼ਾ 33.417 ਦੱਸਿਆ ਜਾਂਦਾ ਹੈ। ਪੰਜਾਬ ਸਰਕਾਰ ਨੂੰ ਖ਼ਜ਼ਾਨਾ ਮੁੜ ਤੋਂ ਭਰਨ ਲਈ ਖਰਚਿਆਂ ‘ਤੇ ਕੱਟ ਲਾਉਣਾ ਪਵੇਗਾ ਅਤੇ ਆਮਦਨ ਦੇ ਸਰੋਤ ਵਧਾਉਣੇ ਪੈਣਗੇ। ਆਪ ਸਰਕਾਰ ਪਹਿਲਾਂ ਹੀ ਚੋਰ ਮੋਰੀਆਂ ਬੰਦ ਕਰਨ ਦਾ ਐਲਾਨ ਕਰ ਚੁੱਕੀ ਹੈ।  

ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਜਟ ਤੋਂ ਵੱਡੀਆਂ ਉਮੀਦਾਂ ਲਾਈ ਬੈਠੇ ਹਨ ਅਤੇ ਵਿੱਤ ਮੰਤਰੀ ਚੀਮਾ ਦੇ ਪਟਾਰਾ ਖੁਲਣ ‘ਤੇ ਹੀ ਅਸਲੀ ਤਸਵੀਰ ਸਾਹਮਣੇ ਆਵੇਗੀ।

Exit mobile version