The Khalas Tv Blog Punjab ‘ਘੋੜੀ ਚੜਨ ਤੋਂ ਪਹਿਲਾਂ ਲਾੜਿਆਂ ਨੇ ਪਾਈ ਵੋਟ’,ਦੁਲਹਨਾਂ ਨੇ ਵੀ ਵੋਟ ਪਾਈ
Punjab

‘ਘੋੜੀ ਚੜਨ ਤੋਂ ਪਹਿਲਾਂ ਲਾੜਿਆਂ ਨੇ ਪਾਈ ਵੋਟ’,ਦੁਲਹਨਾਂ ਨੇ ਵੀ ਵੋਟ ਪਾਈ

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਅੱਜ ਤਿਉਹਾਰ ਜਿਹਾ ਦਿਨ ਹੈ। ਲੋਕ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਘਰਾਂ ਵਿੱਚੋਂ ਨਿਕਲ ਰਹੇ ਹਨ। ਕਈ ਥਾਵਾਂ ਤੋਂ ਲਾੜਿਆਂ ਦੇ ਘੋੜੀ ਚੜਨ ਤੋਂ ਪਹਿਲਾਂ ਵੋਟ ਪਾਉਣ ਦੀਆਂ ਖਬਰਾਂ ਅਤੇ ਤਸਵੀਰਾਂ ਮਿਲ ਰਹੀਆਂ ਹਨ। ਕਈ ਥਾਈ ਸੱਜ ਧੱਜ ਕੇ ਦੁਲਹਨਾ ਨੇ ਵੀ ਵੋਟ ਪਾਈ ਹੈ। ਚੋਣਾਂ ਦੇ ਵੱਖਰੇ ਰੰਗਾਂ ਵਿੱਚ ਜ਼ੀਰਕਪੁਰ ਦੇ ਨਾਭਾ ਨੇੜਲੇ ਇੱਕ ਪਿੰਡ ਵਿੱਚ ਵਿਆਹ ਤੋਂ ਪਹਿਲਾਂ ਇੱਕ ਲਾੜੀ ਨੇ ਵੋਟ ਪਾਉਣ ਦੇ ਮਹੱਤਵ ਨੂੰ ਸਮਝਦਿਆਂ ਆਪਣੇ ਹੱਕ ਦੀ ਵਰਤੋਂ ਕੀਤੀ। ਲਾੜੀ ਅਰਸ਼ਪ੍ਰੀਤ ਕੌਰ ਵਿਆਹ ਵਾਲੇ ਪਹਿਰਾਵੇ ਵਿੱਚ ਪੂਰੀ ਤਰ੍ਹਾਂ ਸਜੀ ਹੋਈ ਪੋਲਿੰਗ ਬੂਥ ‘ਤੇ ਪੁੱਜ ਕੇ ਆਪਣੀ ਵੋਟ ਪਾਈ ਹੈ। ਇਸੇ ਤਰ੍ਹਾਂ ਰੋਪੜ ਵਿਖੇ ਘੋੜੀ ਚੜਨ ਤੋਂ ਪਹਿਲਾਂ ਲਾੜਾ ਵੋਟ ਪਾਉਣ ਲਈ ਪੋਲਿੰਗ ਬੂਥ ਰੋਪੜ ਵਿਖੇ ਪਹੁੰਚਿਆਂ। ਇਸੇ ਤਰ੍ਹਾਂ ਹੋਰ ਵਿਆਹ ਵਾਲੇ ਲਾੜਿਆਂ ਨੇ ਵੀ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਇਸ ਤਰ੍ਹਾਂ ਦੀ ਨੌਜਵਾਨ ਪੀੜ੍ਹੀ ਵੱਲੋਂ ਚੁੱਕੇ ਜਾਂਦੇ ਅਜਿਹੇ ਕਦਮ ਹੋਰ ਲਈ ਵੀਪ੍ਰੇਰਨਾ ਸ੍ਰੋਤ ਬਣਦੇ ਹਨ।

Exit mobile version