The Khalas Tv Blog India ਸੜਕ ਕਿਨਾਰੇ ਮਿਲੀ ਇਸ ਲੀਡਰ ਲਾਪਤਾ ਪੁੱਤਰ ਦੀ ਲਾਸ਼, ਪਰਿਵਾਰ ਵਾਲਿਆਂ ਨੇ ਜਤਾਇਆ ਕਤਲ ਦਾ ਸ਼ੱਕ
India

ਸੜਕ ਕਿਨਾਰੇ ਮਿਲੀ ਇਸ ਲੀਡਰ ਲਾਪਤਾ ਪੁੱਤਰ ਦੀ ਲਾਸ਼, ਪਰਿਵਾਰ ਵਾਲਿਆਂ ਨੇ ਜਤਾਇਆ ਕਤਲ ਦਾ ਸ਼ੱਕ

ਬਿਹਾਰ ਚ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਚੱਲ ਰਿਹਾ ਹੈ ਅਤੇ ਇਸੇ ਦੇ ਦਰਮਿਆਨ ਇੱਕ ਵੱਡੇ ਲੀਡਰ ਦੇ ਮੁੰਡੇ ਨੂੰ ਮੁਕਾ ਦਿੱਤਾ ਗਿਆ ਹੈ। ਦਰਅਸਲ ਪੁਲਿਸ ਨੇ ਸਮਸਟੀਪੁਰ ਜ਼ਿਲ੍ਹੇ ਦੇ ਸਰਾਏਰੰਜਨ ਪੁਲਿਸ ਸਟੇਸ਼ਨ ਦੇ ਸਰਾਏ ਪੁਲ ਨੇੜੇ ਸੜਕ ਕਿਨਾਰੇ ਇੱਕ ਝਾੜੀ ਤੋਂ ਆਰਜੇਡੀ ਨੇਤਾ ਦੇ ਪੁੱਤਰ ਦੀ ਮ੍ਰਿਤਕ ਦੇਹ ਬਰਾਮਦ ਕੀਤੀ ਹੈ।

ਉਸਦੀ ਪਛਾਣ ਆਰਜੇਡੀ ਨੇਤਾ ਰਾਜੂ ਸਿੰਘ ਦੇ ਪੁੱਤਰ ਸੰਜੀਵ ਸਿੰਘ ਵਜੋਂ ਹੋਈ ਹੈ। ਉਸਦੇ ਸਿਰ ‘ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਦੱਸਿਆ ਗਿਆ ਕਿ ਉਹ ਸ਼ਨੀਵਾਰ ਸ਼ਾਮ ਨੂੰ ਘਰੋਂ ਪੈਦਲ ਸਰਾਏਰੰਜਨ ਬਾਜ਼ਾਰ ਵਿੱਚ ਆਪਣੀ ਮਾਸੀ ਦੇ ਘਰ ਗਿਆ ਸੀ। ਜਿੱਥੋਂ ਰਾਜੀਵ ਮੈਡੀਕਲ ਹਾਲ ਤੋਂ ਸਾਈਕਲ ਲੈ ਕੇ ਸਰਾਏ ਲਈ ਰਵਾਨਾ ਹੋ ਗਿਆ।

ਇਸ ਤੋਂ ਬਾਅਦ, ਉਸਦਾ ਕੋਈ ਸੁਰਾਗ ਨਹੀਂ ਮਿਲਿਆ। ਕਈ ਵਾਰ ਫੋਨ ਕਰਨ ‘ਤੇ ਵੀ ਕੋਈ ਜਵਾਬ ਨਹੀਂ ਮਿਲਿਆ। ਅੱਜ ਐਤਵਾਰ ਸਵੇਰੇ ਮ੍ਰਿਤਕ ਦੇਹ ਮਿਲਣ ਦੀ ਜਾਣਕਾਰੀ ਮਿਲੀ। ਰਿਸ਼ਤੇਦਾਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਸਦੀ ਜਾਨ ਲਈ ਗਈ ਹੈ। ਪੁਲਿਸ ਘਟਨਾ ਵਾਲੀ ਥਾਂ ਦੀ ਜਾਂਚ ਵਿੱਚ ਰੁੱਝੀ ਹੋਈ ਹੈ।

Exit mobile version