The Khalas Tv Blog Punjab 4 ਦਿਨਾਂ ਤੋਂ ਲਾਪਤਾ ਪਤੀ-ਪਤਨੀ ਦੀਆਂ ਲਾਸ਼ਾਂ ਭਾਖੜਾ ਨਹਿਰ ’ਚੋਂ ਹੋਈਆਂ ਬਰਾਮਦ
Punjab

4 ਦਿਨਾਂ ਤੋਂ ਲਾਪਤਾ ਪਤੀ-ਪਤਨੀ ਦੀਆਂ ਲਾਸ਼ਾਂ ਭਾਖੜਾ ਨਹਿਰ ’ਚੋਂ ਹੋਈਆਂ ਬਰਾਮਦ

ਲਹਿਰਾਗਾਗਾ ਦੇ ਨੇੜਲੇ ਪਿੰਡ ਰਾਮਗੜ੍ਹ ਸੰਧੂਆਂ ਦੇ ਭੇਤਭਰੀ ਹਾਲਤ ਵਿੱਚ ਗੁੰਮ ਹੋਏ ਅਗਰਵਾਲ ਪਤੀ-ਪਤਨੀ ਦੀਆਂ ਲਾਸ਼ਾਂ ਅੱਜ ਚਾਰ ਦਿਨਾਂ ਬਾਅਦ ਨਹਿਰ ਵਿੱਚੋਂ ਮਿਲੀਆਂ ਹਨ। ਲੱਭੂ ਰਾਮ (58) ਪੁੱਤਰ ਹੁਕਮੀ ਚੰਦ ਵਾਸੀ ਰਾਮਗੜ੍ਹ ਸੰਧੂਆਂ ਅਤੇ ਉਸ ਦੀ ਪਤਨੀ ਆਸ਼ਾ ਰਾਣੀ (55) ਕਈ ਦਿਨਾਂ ਤੋਂ ਕਥਿਤ ਤੌਰ ’ਤੇ ਪ੍ਰੇਸ਼ਾਨ ਸਨ।

ਪਤੀ ਪਤਨੀ ਦੋ ਮਈ ਨੂੰ ਬਾਅਦ ਦੁਪਹਿਰ ਆਪਣੇ ਘਰ ਤੋਂ ਮੋਟਰਸਾਈਕਲ ’ਤੇ ਕਿਸੇ ਕੰਮ ਗਏ। ਸ਼ਾਮ ਤੱਕ ਵਾਪਸ ਨਾ ਆਉਣ ‘ਤੇ ਪਰਿਵਾਰ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਗਈ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਪਤੀ ਪਤਨੀ ਨੇ ਸਮਾਣਾ (ਜ਼ਿਲ੍ਹਾ ਪਟਿਆਲਾ) ਵਿਖੇ ਨਹਿਰ ਦੇ ਕਿਨਾਰੇ ਆਪਣਾ ਮੋਟਰਸਾਈਕਲ ਖੜ੍ਹਾ ਕਰਕੇ ਨਹਿਰ ਵਿੱਚ ਛਾਲ ਮਾਰ ਦਿੱਤੀ।

ਪਰਿਵਾਰ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਪਰ ਲੱਭੂ ਰਾਮ ਦੀ ਲਾਸ਼ ਪਿੰਡ ਜਟਾਣਾ ਨੇੜੇ ਸਰਦੂਗੜ੍ਹ ਤੋਂ ਮਿਲਣ ਮਗਰੋਂ ਅੱਜ ਪਤਨੀ ਆਸ਼ਾ ਰਾਣੀ ਦੀ ਲਾਸ਼ ਪਿੰਡ ਕੁਦਨੀ ਨੇੜਿਓ ਮਿਲੀ ਹੈ। ਦੋਹਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ

Exit mobile version