The Khalas Tv Blog Punjab ਭਾਜਪਾ ਦੇ ਵਫਦ ਨੇ ਚੋਣ ਕਮਿਸ਼ਨ ਨਾਲ ਕੀਤੀ ਮੁਲਾਕਾਤ! 2 ਕਰੋੜ ਦੀ ਬੋਲੀ ਤੇ ਦਿੱਤਾ ਵੱਡਾ ਬਿਆਨ
Punjab

ਭਾਜਪਾ ਦੇ ਵਫਦ ਨੇ ਚੋਣ ਕਮਿਸ਼ਨ ਨਾਲ ਕੀਤੀ ਮੁਲਾਕਾਤ! 2 ਕਰੋੜ ਦੀ ਬੋਲੀ ਤੇ ਦਿੱਤਾ ਵੱਡਾ ਬਿਆਨ

ਬਿਉਰੋ ਰਿਪੋਰਟ – ਪੰਚਾਇਤੀ ਚੋਣਾਂ (Panchayat Election) ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ (Som Parkash) ਦੀ ਅਗਵਾਈ ਦੇ ਹੇਠ ਪੰਜਾਬ ਭਾਜਪਾ ਦਾ ਵਫਦ ਚੋਣ ਕਮਿਸ਼ਨ ਨੂੰ ਮਿਲਿਆ ਹੈ। ਭਾਜਪਾ ਦੇ ਵਫਦ ਵੱਲੋਂ ਪੰਚਾਇਤੀ ਚੋਣਾਂ ਵਿਚ ਵਾਰਡਬੰਦੀ ਅਤੇ ਵੋਟਰ ਸੂਚੀ ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਹੈ। ਇਸ ਮੌਕੇ ਸੋਮ ਪ੍ਰਕਾਸ਼ ਨੇ ਕਿਹਾ ਕਿ ਵਾਰਡਬੰਦੀ ਸਹੀ ਢੰਗ ਨਾਲ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਵੋਟਰ ਲਿਸਟਾਂ ਬਿਲਕੁਲ ਹੀ ਗਲਤ ਢੰਗ ਨਾਲ ਬਣਾਈਆਂ ਗਈਆਂ ਹਨ ਅਤੇ ਇਸ ਮਸਲੇ ਨੂੰ ਅਸੀਂ ਚੋਣ ਕਮਿਸ਼ਨ ਦੇ ਧਿਆਨ ਵਿਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ DCs ਤੋਂ ਜਾਣਕਾਰੀ ਲੈ ਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬੀਡੀਓ, ਐਸਡੀਐਮ ਅਤੇ ਸਾਰੇ ਪੰਚਾਇਤ ਸੈਕਟਰੀ ਨੇ ਆਮ ਆਦਮੀ ਪਾਰਟੀ ਦੇ ਹੁਕਮਾਂ ਤਹਿਤ ਵੋਟਾਂ ਬਣਾਇਆ ਹਨ ਅਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਸੋਮ ਪ੍ਰਕਾਸ਼ ਨੇ ਕਿਹਾ ਕਿ ਚੋਣ ਦੇ ਨਾਮ ‘ਤੇ ਡਰਾਮਾ ਕੀਤਾ ਜਾ ਰਿਹਾ ਹੈ ਪਰ ਅਸਲ ਵਿਚ ਚੋਣ ਨਹੀਂ ਹੋ ਰਹੀ।  ਉਨ੍ਹਾਂ ਕਿਹਾ ਕਿ ਸਿਰਫ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਐਨਓਸੀ ਦਿੱਤੀ ਜਾ ਰਹੀ ਹੈ ਅਤੇ ਬਾਕੀ ਸਾਰਿਆਂ ਨੂੰ ਇਨਕਾਰ ਕੀਤਾ ਜਾ ਰਿਹਾ ਹੈ।

ਭਾਜਪਾ ਵਰਕਰ ਵੱਲੋਂ ਲਗਾਈ 2 ਕਰੋੜ ਦੀ ਬੋਲੀ ਤੇ ਉਨ੍ਹਾਂ ਕਿਹਾ ਕਿ ਉਸ ਨੂੰ ਬੋਲੀ ਨਹੀਂ ਕਹਿਣਾ ਚਾਹੀਦਾ, ਉਹ ਪਿੰਡ ਵਿਚ 2 ਕਰੋੜ ਦਾ ਯੋਗਦਾਨ ਪਾਉਣਾ ਚਾਹੁੰਦਾ ਹੈ, ਇਸ ਕਰਕੇ ਉਸ ਨੂੰ ਸਹੀ ਸੰਦਰਭ ਵਿਚ ਲਿਆ ਜਾਵੇ। ਇਹ ਮਾਮਲਾ ਹਾਈਕੋਰਟ ਵਿਚ ਹੈ ਅਤੇ ਇਸ ‘ਤੇ ਹਾਈਕੋਰਟ ਹੀ ਫੈਸਲਾ ਲਵੇਗੀ। ਇਸ ‘ਤੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜੇਕਰ ਕੋਈ ਪਿੰਡ ਦੇ ਭਲੇ ਲਈ 2 ਕਰੋੜ ਦੇਣਾ ਚਾਹੇ ਤਾਂ ਉਹ ਉਸ ਨੂੰ ਗਲਤ ਨਹੀਂ ਸਮਝਣਾ ਚਾਹੀਦਾ। ਇਸ ਨੂੰ ਲੈ ਆਮ ਆਦਮੀ ਪਾਰਟੀ ਨੂੰ ਤਕਲੀਫ ਹੈ ਕਿ ਭਾਜਪਾ ਦਾ ਸਰਪੰਚ ਕਿਵੇਂ ਬਣ ਚੱਲਿਆ ਹੈ। ਢਿੱਲੋਂ ਨੇ ਕਿ ਪੰਜਾਬ ਸਰਕਾਰ ਨੇ ਜਲਦੀ ਦੇ ਵਿਚ ਆਪਣੇ ਤਹਿਤ ਵਾਰਡਬੰਦੀ ਕੀਤੀ ਹੈ। ਸਾਰੀ ਵਾਰਡਬੰਦੀ ਗਲਤ ਹੋਈ ਹੈ ਅਤੇ ਨਾਂ ਹੀ ਐਨਓਸੀ ਮਿਲ ਰਹੀ ਹੈ। ਪੰਜਾਬ ਸਰਕਾਰ ਨੇ ਹਾਈਕੋਰਟ ਦੇ ਆਡਰ ਦੀ ਖਾਨਾਪੂਰਤੀ ਕੀਤੀ ਹੈ। ਪੰਜਾਬ ਸਰਕਾਰ ਨੂੰ ਚੋਣਾਂ ਕਰਵਾਉਣੀਆਂ ਨਹੀਂ ਆਈਆਂ। ਪੰਜਾਬ ਸਰਕਾਰ ਸ਼ਰੇਆਮ ਧਾਂਦਲੀ ਕਰ ਰਹੀ ਹੈ। 

ਕੰਗਣਾ ਦੇ ਬਿਆਨ ‘ਤੇ ਉਨ੍ਹਾਂ ਕਿਹਾ ਕਿ ਭਾਜਪਾ ਦਾ ਸਟੈਂਡ ਬਹੁਤ ਸਾਫ ਹੈ, ਜੋ ਵੀ ਕੰਗਣਾ ਨੇ ਸ਼ਬਦ ਕਹੇ ਹਨ ਉਸ ਬਾਰੇ ਕੰਗਣਾ ਨੂੰ ਬੁਲਾ ਕੇ ਸਮਝਾਇਆ ਹੈ। ਉਨ੍ਹਾਂ ਵੱਲੋਂ ਦਿੱਤਾ ਬਿਆਨ ਕੰਗਣ ਦਾ ਖੁਦ ਦਾ ਹੈ  ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪਾਰਟੀ ਦਾ ਕੰਗਣਾ ਦੇ ਬਿਆਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹ ਪਾਰਟੀ ਦੀ ਐਮਪੀ ਤਾਂ ਹੈ ਪਰ ਉਸ ਦੇ ਬਿਆਨ ਨਾਲ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਹੈ। ਰਾਮ ਰਹੀਮ ਦੀ ਪੈਰਲ ਤੇ ਉਨ੍ਹਾਂ ਕਿਹਾ ਕਾਨੂੰਨ ਮੁਤਾਬਕ ਹੀ ਉਨ੍ਹਾਂ ਨੂੰ ਪੈਰੋਲ ਮਿਲੀ ਹੈ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਦੀ ਪਾਰਟੀ  ਨਾਲ ਕੋਈ ਨਾਰਾਜ਼ਗੀ ਨਹੀ ਹੈ ਅਤੇ ਉਹ ਪਾਰਟੀ ਦੇ ਨਾਲ ਹਨ।

ਇਹ ਵੀ ਪੜ੍ਹੋ –  ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਮੱਚ ਗਈ ਹਾਹਾਕਾਰ, ਚੱਲੀਆਂ ਗੋਲੀਆਂ

 

Exit mobile version