The Khalas Tv Blog Lok Sabha Election 2024 ਬੀਜੇਪੀ ਉਮੀਦਵਾਰ ਨੇ ਮਜ਼ਦੂਰ-ਕਿਸਾਨ ਏਕਤਾ ਜਿੰਦਾਬਾਦ ਦੇ ਨਾਅਰੇ ਲਗਾਏ! ਕਿਸਾਨ ਆਗੂ ਨੇ ਵੀ ਜਿੱਤ ਦੀ ਅਰਦਾਸ ਕੀਤੀ! ਵੇਖ ਕੇ ਸਾਰੇ ਹੈਰਾਨ
Lok Sabha Election 2024 Punjab

ਬੀਜੇਪੀ ਉਮੀਦਵਾਰ ਨੇ ਮਜ਼ਦੂਰ-ਕਿਸਾਨ ਏਕਤਾ ਜਿੰਦਾਬਾਦ ਦੇ ਨਾਅਰੇ ਲਗਾਏ! ਕਿਸਾਨ ਆਗੂ ਨੇ ਵੀ ਜਿੱਤ ਦੀ ਅਰਦਾਸ ਕੀਤੀ! ਵੇਖ ਕੇ ਸਾਰੇ ਹੈਰਾਨ

ਬਿਉਰੋ ਰਿਪੋਰਟ – ਪੰਜਾਬ ਵਿੱਚ ਕਿਸਾਨ ਬੀਜੇਪੀ ਦੇ ਉਮੀਦਵਾਰਾਂ ਨੂੰ ਘੇਰ ਰਹੇ ਹਨ ਅਜਿਹੇ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਇੱਕ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ। ਸ੍ਰੀ ਫਤਿਹਗੜ੍ਹ ਸਾਹਿਬ ਤੋਂ ਬੀਜੇਪੀ ਦੇ ਉਮੀਦਵਾਰ ਗੇਜਾ ਰਾਮ ਵਾਲਮੀਕੀ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਵਿਚਾਲੇ ਪਹਿਲਾਂ ਗਰਮਾ ਗਰਮੀ ਹੋਈ। ਫਿਰ ਗੇਜਾ ਰਾਮ ਨੇ ਕਿਸਾਨਾਂ ਦਾ ਝੰਡਾ ਫੜ ਕੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ ਤਾਂ ਕਿਸਾਨਾਂ ਨੇ ਗੇਜਾ ਰਾਮ ਵਾਲਮੀਕੀ ਦੇ ਜਿੱਤਣ ਦੀ ਅਰਦਾਸ ਕੀਤੀ।

ਦਰਅਸਲ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਬੀਜੇਪੀ ਦੇ ਉਮੀਦਵਾਰ ਗੇਜਾ ਰਾਮ ਵਾਲਮੀਕੀ ਚੋਣ ਪ੍ਰਚਾਰ ਦੇ ਦੌਰਾਨ ਖੰਨਾ ਦੇ ਪਿੰਡ ਦਹੇੜ ਵਿੱਚ ਕਿਸਾਨ ਦੇ ਸਾਹਮਣੇ ਆ ਗਏ। ਖੇਤੀ ਕਾਨੂੰਨ ਦੇ ਇਲਾਵਾ MSP ਸਮੇਤ ਕਈ ਸਵਾਲਾਂ ਦਾ ਜਵਾਬ ਕਿਸਾਨ ਆਗੂਆਂ ਨੇ ਗੇਜਾ ਰਾਮ ਤੋਂ ਮੰਗਿਆ। ਇੱਕ ਕਿਸਾਨ ਆਗੂ ਜਦੋਂ ਲਗਾਤਾਰ ਬੋਲ ਰਿਹਾ ਸੀ ਅਤੇ ਬੀਜੇਪੀ ਨੂੰ ਕੋਸ ਰਿਹਾ ਸੀ ਤਾਂ ਗੁੱਸੇ ਵਿੱਚ ਗੇਜਾ ਰਾਮ ਵੀ ਗਰਮ ਹੋ ਗਏ। ਗੇਜਾ ਰਾਮ ਨੇ ਕਿਹਾ ਕਿਸਾਨ ਅੰਦੋਲਨ ਵਿੱਚ ਕਰੋੜਾਂ ਰੁਪਏ ਫੰਡ ਆਇਆ,ਦੱਸੋਂ ਉਹ ਕਿੱਥੇ ਗਿਆ, ਇਸ ਦਾ ਇੱਕ ਵੀ ਪੈਸਾ ਕਿਸੇ ਮਜ਼ਦੂਰ ਨੂੰ ਨਹੀਂ ਮਿਲਿਆ। ਕਿਸਾਨ ਵੀ ਗਰਮ ਹੋ ਗਏ ਤਾਂ ਪੁਲਿਸ ਨੂੰ ਹੱਥਾਂ ਪੈਰਾ ਦੀ ਪੈ ਗਈ।

ਗੇਜਾ ਰਾਮ ਨੇ ਆਗੂ ਨੂੰ ਸ਼ਾਂਤ ਕੀਤਾ

ਕਿਸਾਨ ਗਰਮ ਹੋਏ ਤਾਂ ਗੇਜਾ ਰਾਮ ਨੇ ਕਿਸਾਨਾਂ ਨੂੰ ਸ਼ਾਂਤ ਕਰਵਾਉਣ ਦੇ ਲਈ ਕਿਸਾਨ ਆਗੂ ਰਜਿੰਦਰ ਸਿੰਘ ਨੂੰ ਪਾਣੀ ਪਿਲਾਇਆ ਅਤੇ ਯੂਨੀਅਨ ਦਾ ਝੰਡਾ ਲੈਕੇ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਲਗਾਉਣ ਲੱਗੇ। ਇਸੇ ਦੌਰਾਨ ਕਿਸਾਨ ਆਗੂ ਰਜਿੰਦਰ ਸਿੰਘ ਨੇ ਕਿਹਾ ਕਿ ਉਹ ਆਪ ਅਰਦਾਸ ਕਰਦੇ ਹਨ ਕਿ ਗੇਜਾ ਰਾਮ ਜਿੱਤ ਜਾਣ ਅਤੇ ਉਨ੍ਹਾਂ ਦੀ ਅਵਾਜ਼ ਪਾਰਲੀਮੈਂਟ ਵਿੱਚ ਪਹੁੰਚਾਉਣ।

ਇਹ ਵੀ ਪੜ੍ਹੋ-   ‘ਆਪ’ ਉਮੀਦਵਾਰ ਦੀ ਪਤਨੀ ਦਾ ਹੋਇਆ ਐਕਸੀਡੈਂਟ, ਗੱਡੀ ਦਾ ਫਟਿਆ ਟਾਇਰ

 

Exit mobile version