The Khalas Tv Blog Punjab June 84 ਚ ਸ੍ਰੀ ਦਰਬਾਰ ਸਾਹਿਬ ਤੇ ਹੋਰ ਗੁਰਧਾਮਾਂ ਤੇ ਹੋਇਆ ਹਮਲਾ ਪੂਰੇ ਦੇਸ਼ ਦੇ ਮੱਥੇ ਤੇ ਕਲੰਕ : ਗਿਆਨੀ ਹਰਪ੍ਰੀਤ ਸਿੰਘ
Punjab Religion

June 84 ਚ ਸ੍ਰੀ ਦਰਬਾਰ ਸਾਹਿਬ ਤੇ ਹੋਰ ਗੁਰਧਾਮਾਂ ਤੇ ਹੋਇਆ ਹਮਲਾ ਪੂਰੇ ਦੇਸ਼ ਦੇ ਮੱਥੇ ਤੇ ਕਲੰਕ : ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ :  ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ  ਜੂਨ 1984 ਦੇ ਘੱਲੂਘਾਰੇ ਨੂੰ ਯਾਦ ਕਰਦਿਆਂ ਸਾਰੀ ਸਿੱਖ ਸੰਗਤ ਨੂੰ ਜੂਨ 1984 ਦਾ ਘੱਲੂਘਾਰਾ ਵੱਧ ਤੋਂ ਵੱਧ ਮਨਾਉਣ, ਆਪਣੇ ਘਰਾਂ ਵਿੱਚ ਰਹਿ ਕੇ 1984 ਕਤਲੇਆਮ ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਂਜਲੀਆਂ ਦੇਣ ਲਈ ਕਿਹਾ ਹੈ।

ਉਨ੍ਹਾਂ ਨੇ 1984 ਦੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਹੋਏ ਕਿਹਾ ਕਿ ਜਿੱਥੇ 1984 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਇਆ ਹਮਲਾ ਹੋਇਆ ਸੀ ਉਸਦੇ ਨਾਲ ਹੀ 37 ਹੋਰ  ਗੁਰਧਾਮਾਂ ‘ਤੇ ਵੀ ਹਮਲਾ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸਿੱਖਾਂ ਨਾਲ ਵਧੀਕੀਆਂ ਤਾਂ 1947 ਤੋਂ ਹੀ ਸ਼ੁਰੂ ਹੋ ਗਈਆਂ ਸਨ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਹੁਕਮਰਾਨਾਂ ਨੇ ਸਿੱਖਾਂ ਨਾਲ ਕੀਤਾ ਗਅ ਵਾਅਦਿਆਂ ਤੋਂ ਪੱਲਾ ਝਾੜ ਲਿਆ ਸੀ, ਜਿਸ ਤੋਂ ਬਾਅਦ ਪੰਜਾਬ ਦੇ ਪਾਣੀਆਂ ਦੇ ਡਾਕਾ, ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡਣਾ ਅਤੇ ਪੰਜਾਬ ਬੋਲਦੇ ਹਿੱਸੇ ਪੰਜਾਬ ਨਾਲੋਂ ਵੱਖ ਕਰ ਦਿੱਤੇ ਗਏ।

ਇਸਤੋਂ ਬਾਅਦ ਸਿੱਖਾਂ ਨੇ ਆਪਣੇ ਹੱਕਾਂ ਲਈ ਬੋਲਣਾ ਸ਼ੁਰੂ ਕੀਤਾ, ਵਿਰੋਧ ਕੀਤਾ  ਅਤੇ ਧਰਮ ਯੁੱਧ ਮੋਰਚਾ ਲਗਾਇਆ ਪਰ ਸਰਕਾਰ ਨੇ ਸਿੱਖਾਂ ਨਾਲ ਗੱਲ ਕਰਨ ਦੀ ਬਜਾਏ ਉਨ੍ਹਾਂ ਨੇ ਸਿੱਖਾਂ ਦੇ ਹਰਿਮੰਦਰ ਸਾਹਿਬ ‘ਤੇ ਹਮਲਾ ਕੀਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਉੱਤੇ ਗੋਲੀਆਂ ਚਲਾਈਆਂ। ਉਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਆਈਆਂ ਸਿੱਖ ਸੰਗਤਾਂ ਨੂੰ ਵੀ ਬਹੁਤ ਬੁਰੀ ਤਰ੍ਹਾਂ ਗੋਲੀਆਂ ਦੇ ਨਾਲ ਭੁੰਨਿਆ ਗਿਆ। ਭਾਰਤੀ ਫੌਜ ਨੇ ਬਹੁਤ ਹੀ ਕਰੂਰਤਾ ਦੇ ਨਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਆਈ ਸੰਗਤ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ।

ਉਨ੍ਹਾਂ ਨੇ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਨੂੰ ਚਾਹੇ ਕਿੰਨੇ ਹੀ ਸਾਲ ਹੋ ਜਾਣ ਪਰ ਜੂਨ 1984 ਚ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੇ ਹੋਰ ਗੁਰਧਾਮਾਂ ਤੇ ਹੋਇਆ ਹਮਲਾ ਪੂਰੇ ਦੇਸ਼ ਦੇ ਮੱਥੇ ਤੇ ਕਲੰਕ ਸਦਾ ਹੀ ਰਹੇਗਾ। ਜਥੇਦਾਰ ਨੇ ਕਿਹਾ ਕਿ ਇਹ ਹਮਲਾ ਦੇ ਜ਼ਖ਼ਮ ਹਮੇਸ਼ਾ ਸਿੱਖਾਂ ਲਈ ਅੱਲੇ ਰਹਿਣਗੇ ਅਤੇ ਸਿੱਖਾਂ ਨੂੰ ਇਹ ਯਾਦ ਕਰਵਾਉਂਦੇ ਰਹਿਣਗੇ ਕਿ ਕਿਵੇਂ ਉਸ ਸਮੇਂ ਦੀ ਜਾਲਮ ਸਰਕਾਰ ਨੇ ਸਾਡੇ ਗੁਰੂਧਾਮਾਂ ‘ਤੇ ਹਮਲਾ ਬੋਲਿਆ ਸੀ, ਜਿਵੇਂ ਕੋਈ ਦੇਸ਼ ਦੂਸਰੇ ਦੇਸ਼ ‘ਤੇ ਹਮਲਾ ਕਰਦਾ ਹੈ।

ਇਹ ਵੀ ਪੜ੍ਹੋ – ਲੋਕ ਸਭਾ ਚੋਣਾਂ ’ਚ ਹਾਰ ਦੇ ਕਾਰਨਾਂ ਦਾ ਪਤਾ ਲਾਵੇਗੀ ‘ਆਪ!’ ਇੰਟੈਲੀਜੈਂਸ ਤੋਂ ਮੰਗੀ ਰਿਪੋਰਟ, CM ਮਾਨ ਕਰਨਗੇ ਮੀਟਿੰਗ

Exit mobile version