The Khalas Tv Blog Punjab ਵਕੀਲ ਦੀਆਂ ਦਲੀਲਾਂ ਨੇ ਦਾਜ ਦਹੇਜ ਦੇ ਝੂਠੇ ਪਰਚੇ ਚ ਦੋਸ਼ੀ ਨੂੰ ਕਰਵਾਇਆ ਬਰੀ…
Punjab

ਵਕੀਲ ਦੀਆਂ ਦਲੀਲਾਂ ਨੇ ਦਾਜ ਦਹੇਜ ਦੇ ਝੂਠੇ ਪਰਚੇ ਚ ਦੋਸ਼ੀ ਨੂੰ ਕਰਵਾਇਆ ਬਰੀ…

The arguments of the lawyer acquitted the accused in the false document of dowry...

The arguments of the lawyer acquitted the accused in the false document of dowry...

ਪਟਿਆਲਾ ‘ਚ ਅੱਜ ਅਦਾਲਤ ਨੇ ਇੱਕ ਦਾਜ ਦਹੇਜ ਦੇ ਕੇਸ ‘ਚ ਦੋਸ਼ੀ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਐਫ.ਆਈ.ਆਰ. ਨੰ 21 ਸਾਲ 2018 ਥਾਣਾ ਵੂਮੈਨ ਸੈੱਲ ਪਟਿਆਲਾ ਵੱਲੋਂ ਦਰਜ ਇੱਕ ਦਾਜ ਦਹੇਜ ਦੇ ਕੇਸ ‘ਚ ਦੋਸ਼ੀ ਅਵਤਾਰ ਸਿੰਘ ‘ਤੇ ਲਗਾਏ ਗਏ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ।

ਇਸ ਕੇਸ ਦੀ ਪੈਰਵਾਈ ਕਰਦੇ ਵਕੀਲ ਸ਼੍ਰੀ ਪਰਮਪ੍ਰੀਤ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਣਯੋਗ ਅਦਾਲਤ ਨੇ ਦੋਸ਼ੀ ਨੂੰ ਬਾ-ਇੱਜਤ ਬਰੀ ਕੀਤਾ ਹੈ| ਵਕੀਲ ਪਰਮਪ੍ਰੀਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਸਾਰਾ ਕੇਸ ਝੂਠ ਦੇ ਪੁਲੰਦੇ ‘ਤੇ ਅਧਾਰਿਤ ਸੀ ਅਤੇ ਮਾਣਯੋਗ ਅਦਾਲਤ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਸਾਡੇ ਹੱਕ ‘ਚ ਫੈਂਸਲਾ ਸੁਣਾਇਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਅਵਤਾਰ ਸਿੰਘ ‘ਤੇ 406 ਅਤੇ 498 ਏ ਦੇ ਤਹਿਤ ਪਰਚਾ ਦਰਜ ਹੋਇਆ ਸੀ ਜੋ ਅਦਾਲਤ ਸਾਹਮਣੇ ਨਹੀਂ ਟਿੱਕ ਸਕਿਆ| ਵਕੀਲ ਨੇ ਕਿਹਾ ਕਿ ਅਜੇ ਲਿਖਤੀ ਰੂਪ ‘ਚ ਫੈਂਸਲਾ ਨਹੀਂ ਮਿਲਿਆ ਅਤੇ ਉਨ੍ਹਾਂ ਇਸ ਕਰਕੇ ਜਿਆਦਾ ਜਾਣਕਾਰੀ ਤੋਂ ਮਨ੍ਹਾ ਕਰਦੇ ਹੋਏ ਕਿਹਾ ਕਿ ਫੈਂਸਲੇ ਬਾਰੇ ਪੂਰੀ ਜਾਣਕਾਰੀ, ਲਿਖਤੀ ਫੈਂਸਲਾ ਆਉਣ ਤੋਂ ਬਾਅਦ ਹੀ ਪ੍ਰੈਸ ਨਾਲ ਸਾਂਝੀ ਕੀਤੀ ਜਾ ਸਕਦੀ ਹੈ।

ਅਵਤਾਰ ਸਿੰਘ ਜੋ ਇਸ ਕੇਸ ‘ਚ ਦੋਸ਼ੀ ਸੀ, ਨੇ ਵੀ ਅਦਾਲਤ ਅਤੇ ਆਪਣੇ ਵਕੀਲ ਪਰਮਪ੍ਰੀਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਨਿਰਦੋਸ਼ ਸੀ ਅਤੇ ਅਦਾਲਤ ਨੇ ਵੀ ਮੈਂਨੂੰ ਇਨਸਾਫ ਦੇ ਕੇ ਸੱਚ ਦਾ ਸਾਥ ਦਿੱਤਾ ਹੈ|

Exit mobile version