ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਇਹ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਹੈ ਕਿ ਲੀਬੀਆ ਵਿੱਚ ਫਸੇ 12 ਭਾਰਤੀ ਨੌਜਵਾਨਾਂ ਨਾਲ ਥੋਖਾ ਕਰਨ ਵਾਲੇ ਏਜੰਟ ਨੂੰ ਦਿੱਲੀ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਕਾਰਵਾਈ ਸ਼੍ਰੀ ਅਨੰਦਪੁਰ ਸਾਹਿਬ ਦਾ ਪੁਲਿਸ ਨੇ ਕੀਤੀ ਹੈ ਤੇ ਇਸ ਵਿਅਕਤੀ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਬੈਂਸ ਨੇ ਪਰਸੋਂ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਇਹ ਖ਼ਬਰ ਸਾਂਝੀ ਕੀਤੀ ਸੀ ਕਿ 12 ਦੇ ਕਰੀਬ ਭਾਰਤੀ ਨੌਜਵਾਨ ਲੀਬੀਆ ਦੀ ਜੇਲ੍ਹ ਵਿੱਚ ਫਸੇ ਹੋਏ ਹਨ ਤੇ ਉਹਨਾਂ ਦਾ ਉਥੇ ਬਹੁਤ ਬੁਰਾ ਹਾਲ ਹੋ ਰਿਹਾ ਹੈ। ਬੈਂਸ ਨੇ ਇਹਨਾਂ ਨੌਜਵਾਨਾਂ ਦੀ ਵੀਡੀਓ ਵੀ ਨਾਲ ਸਾਂਝੀ ਕੀਤੀ ਸੀ।
Libya –#Update
ਲੀਬੀਆ ਵਿੱਚ ਫਸੇ ਨੌਜਵਾਨਾਂ ਦੇ ਨਾਲ ਧੋਖਾ ਕਰਨ ਵਾਲੇ ਏਜੰਟ ਨੂੰ ਸ਼੍ਰੀ ਆਨੰਦਪੁਰ ਸਾਹਿਬ ਪੁਲਿਸ ਵਲੋ ਦਿੱਲੀ ਤੋਂ ਗਿਰਫ਼ਤਾਰ ਕਰ ਲਿਆ ਗਿਆ ਹੈ।— Harjot Singh Bains (@harjotbains) February 6, 2023
ਇਸ ਤੋਂ ਬਾਅਦ ਕੱਲ ਪਾਈ ਗਈ ਇੱਕ ਵੀਡੀਓ ਵਿੱਚ ਬੈਂਸ ਇਹ ਦਾਅਵਾ ਕਰਦੇ ਹੋਏ ਨਜ਼ਰ ਆਏ ਸੀ ਕਿ ਜੇਲ੍ਹ ਵਿੱਚ ਫਸੇ ਹੋਏ ਇਹ ਨੌਜਵਾਨ ਸਹੀ ਸਲਾਮਤ ਹਨ ਤੇ ਭਾਰਤੀ ਦੂਤਾਵਾਸ ਦੇ ਸੰਪਰਕ ਵਿੱਚ ਆ ਚੁੱਕੇ ਹਨ। ਉਹਨਾਂ ਨੂੰ ਰਾਹਤ ਪਹੁੰਚਾਈ ਗਈ ਹੈ ਤੇ ਜਲਦੀ ਹੀ ਕਾਗਜੀ ਕਾਰਵਾਈ ਪੂਰੀ ਕਰ ਕੇ ਇਹਨਾਂ ਨੂੰ ਭਾਰਤ ਲਿਆਂਦਾ ਜਾਵੇਗਾ। ਬੈਂਸ ਨੇ ਆਪਣੀ ਪੋਸਟ ਵਿੱਚ ਇਹ ਵੀ ਜਾਣਕਾਰੀ ਦਿੱਤੀ ਸੀ ਕਿ ਇੱਕ ਏਜੰਟ ਦੇ ਧੋਖੇ ਨੇ ਇਹਨਾਂ ਨੂੰ ਜੇਲ੍ਹ ਪਹੁੰਚਾਇਆ ਹੈ ਤੇ ਹੁਣ ਦਾ ਤਾਜ਼ਾ ਪੋਸਟ ਵਿੱਚ ਉਹਨਾਂ ਸਾਰਿਆਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹ ਏਜੰਟ ਹੁਣ ਪੰਜਾਬ ਪੁਲਿਸ ਵੱਲੋਂ ਦਿੱਲੀ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।