The Khalas Tv Blog Punjab ਪ੍ਰਸ਼ਾਸਨ ਨੇ ਸੂਰੀ ਪਰਿਵਾਰ ਦੀਆਂ ਮੰਨੀਆਂ ਮੰਗਾਂ, ਕੱਲ ਹੋਵੇਗਾ ਸਸਕਾਰ
Punjab

ਪ੍ਰਸ਼ਾਸਨ ਨੇ ਸੂਰੀ ਪਰਿਵਾਰ ਦੀਆਂ ਮੰਨੀਆਂ ਮੰਗਾਂ, ਕੱਲ ਹੋਵੇਗਾ ਸਸਕਾਰ

‘ਦ ਖ਼ਾਲਸ ਬਿਊਰੋ : ਪ੍ਰਸ਼ਾਸਨ ਨੇ ਸੂਰੀ ਪਰਿਵਾਰ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ। ਕੱਲ੍ਹ ਸਵੇਰੇ 12 ਵਜੇ ਸੂਰੀ ਦਾ ਸਸਕਾਰ ਕੀਤਾ ਜਾਵੇਗਾ। ਸਸਕਾਰ ਤੋਂ ਪਹਿਲਾਂ ਸ਼ਵ ਯਾਤਰਾ ਕੱਢੀ ਜਾਵੇਗੀ। ਇਹ ਯਾਤਰਾ ਦੁਰਗਿਆਨਾ ਮੰਦਿਰ ਤੱਕ ਕੱਢੀ ਜਾਵੇਗੀ।

ਮੰਨੀਆਂ ਗਈਆਂ ਮੰਗਾਂ

ਸੂਰੀ ਨੂੰ ਸ਼ਹੀਦ ਦਾ ਦਰਜਾ ਦੇਣ ਵਾਲੀ ਮੰਗ ਉੱਤੇ ਪਰਿਵਾਰ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਵਿੱਚ ਕਮੇਟੀ ਬਣਾ ਕੇ ਇਹ ਮੰਗ ਕੇਂਦਰ ਸਰਕਾਰ ਕੋਲ ਭੇਜੀ ਜਾਵੇਗੀ। ਸਾਰੀਆਂ ਜਥੇਬੰਦੀਆਂ ਇਸ ਮੰਗ ਨੂੰ ਲਿਖਤੀ ਤੌਰ ਉੱਤੇ ਕਮੇਟੀ ਨੂੰ ਦੇਵੇਗੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸਨੂੰ ਕੇਂਦਰ ਸਰਕਾਰ ਕੋਲ ਭੇਜੇਗੀ। ਪਰਿਵਾਰ ਨੇ ਕਿਹਾ ਕਿ ਸੂਰੀ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਸਾਨੂੰ ਤੁਹਾਡਾ ਸਾਰਿਆਂ ਦਾ ਮੁੜ ਸਾਥ ਚਾਹੀਦਾ ਹੋਵੇਗਾ।

  • ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇਗੀ
  • ਪਰਿਵਾਰ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ
  • ਅੰਮ੍ਰਿਤਪਾਲ ਦਾ ਨਾਂ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ
  • ਜਾਂਚ ਵਿੱਚ ਜਿਸਦਾ ਵੀ ਨਾਂ ਸਾਹਮਣੇ ਆਇਆ, ਉਸ ਖਿਲਾਫ਼ ਜਾਂਚ ਕੀਤੀ ਜਾਵੇਗੀ।

ਪਰਿਵਾਰ ਅੱਜ ਹੀ ਸੂਰੀ ਦਾ ਸਸਕਾਰ ਕਰਨ ਲਈ ਰਾਜੀ ਹੋ ਗਿਆ ਸੀ ਪਰ ਸਮਰਥਕਾਂ ਨੇ ਪਰਿਵਾਰ ਨੂੰ ਸਸਕਾਰ ਕਰਨ ਤੋਂ ਰੋਕ ਦਿੱਤਾ। ਸਮਰਥਕਾਂ ਨੇ ਤਰਕ ਦਿੱਤਾ ਕਿ ਸੂਰਜ ਛੁਪਣ ਤੋਂ ਬਾਅਦ ਸਸਕਾਰ ਨਹੀਂ ਹੋ ਸਕਦਾ।

Exit mobile version