The Khalas Tv Blog Punjab ਜਲੰਧਰ ਦੇ ਸਨੌਰਾ ਪੁੱਲ ਨੇੜੇ ਵਾਪਰਿਆ ਹਾਦਸਾ, ਕਾਰ ਗਰਿੱਲਾਂ ‘ਚ ਫਸੀ
Punjab

ਜਲੰਧਰ ਦੇ ਸਨੌਰਾ ਪੁੱਲ ਨੇੜੇ ਵਾਪਰਿਆ ਹਾਦਸਾ, ਕਾਰ ਗਰਿੱਲਾਂ ‘ਚ ਫਸੀ

ਜਲੰਧਰ (Jalandhar) ‘ਚ ਵੱਡਾ ਸੜਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੇ ਸਨੌਰਾ ਪੁੱਲ ਨੇੜੇ ਇਹ ਹਾਦਸਾ ਵਾਪਰਿਆ ਹੈ। ਸਨੌਰਾ ਪੁੱਲ ਉੱਤੇ ਤੇਜ ਰਫਤਾਰ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ। ਕਾਰ ਦੀ ਰਫਤਾਰ ਇੰਨੀ ਤੇਜ ਸੀ ਕਿ ਕਾਰ ਗਰਿੱਲਾਂ ਵਿੱਚ ਜਾ ਵੱਜੀ। ਜਾਣਕਾਰੀ ਮੁਤਾਬਕ ਕਾਰ ਵਿੱਚ 3 ਤੋਂ 4 ਲੋਕ ਸਵਾਰ ਹਨ। ਚੰਗੀ ਗੱਲ ਇਹ ਰਹੀ ਕਿ ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਹਾਦਸੇ ਦੌਰਾਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।

ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਆਰੰਭ ਕਰ ਦਿੱਤੀ ਹੈ। ਇਸ ਤੋਂ ਬਾਅਦ ਗਰਿੱਲਾਂ ਵਿੱਚ ਫਸੀ ਕਾਰ ਨੂੰ ਕੱਢਣ ਲਈ ਗੈਸ ਕਟਰ ਮਸ਼ੀਨਾਂ ਮੰਗਵਾ ਕੇ ਕਾਰ ਨੂੰ ਕੱਢਿਆ ਜਾ ਰਿਹਾ ਹੈ। ਖ਼ਬਰ ਲਿਖੇ ਜਾਂਣ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ –   ਕਾਂਗਰਸ ਨੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਪਾਰਟੀ ‘ਚੋਂ ਕੱਢਿਆ

 

Exit mobile version