The Khalas Tv Blog Punjab ਸੰਗਤਾਂ ਸਰਧਾ ਨਾਲ ਮਨਾ ਰਹੀਆਂ ਗੁਰੂ ਰਾਮਦਾਸ ਜੀ ਦਾ ਗੁਰਪੁਰਬ
Punjab

ਸੰਗਤਾਂ ਸਰਧਾ ਨਾਲ ਮਨਾ ਰਹੀਆਂ ਗੁਰੂ ਰਾਮਦਾਸ ਜੀ ਦਾ ਗੁਰਪੁਰਬ

ਬਿਉਰੋ ਰਿਪੋਰਟ – ਸਿੱਖ ਧਰਮ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ (Sri Guru Ramdas Ji) ਦਾ ਅੱਜ 490ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ (Sri Harmandir Sahib Amritsar) ਵਿਖੇ ਗੁਰਪੁਰਬ ਨੂੰ ਸਰਧਾ ਨਾਲ ਮਨਾਇਆ ਜਾ ਰਿਹਾ ਹੈ। ਗੁਰਪੁਰਬ ਦੇ ਮੱਦੇਨਜ਼ਰ ਪੂਰੇ ਅੰਮ੍ਰਿਤਸਰ (Amritsar) ਵਿਚ ਭਾਰੀ ਸਜਾਵਟ ਕੀਤੀ ਗਈ ਹੈ ਅਤੇ ਸੰਗਤਾਂ ਵੱਡੇ ਪੱਧਰ ‘ਤੇ ਨਤਮਸਤਕ ਹੋ ਰਹੀਆਂ ਹਨ।

ਗੁਰਪੁਰਬ ਦੇ ਦੇਖਦੇ ਹੋਏ ਸ੍ਰੀ ਹਰਮਿੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੁੰਦਰ ਜਲੋਅ ਸਜਾ ਕੇ ਭਾਰੀ ਸਜਾਵਟ ਕੀਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਹਨ ਅਤੇ ਦਰਬਾਰ ਸਾਹਿਬ ਵਿਖੇ ਰਾਤ ਨੂੰ ਆਤਿਸਬਾਜ਼ੀ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ –  ਅਮਰੀਕਾ ਨੇ ਨਿੱਝਰ ਦੇ ਕਤਲ ਦਾ ਪੰਨੂ ਨਾਲ ਲਿੰਕ ਜੋੜਿਆ ! ਭਾਰਤੀ ਏਜੰਟ ਵਿਕਾਸ ਯਾਦਵ ਦਾ ਦੋਵਾਂ ‘ਚ ਨਾਂ !

 

Exit mobile version