The Khalas Tv Blog India ਇੰਤਜ਼ਾਰ ਦੀਆਂ ਘੜੀਆਂ ਖਤਮ, ਸ਼ਾਮ ਤੱਕ ਕਿਸਾਨਾਂ ਦੇ ਖਾਤਿਆਂ ‘ਚ ਆਵੇਗੀ 17ਵੀਂ ਕਿਸ਼ਤ
India

ਇੰਤਜ਼ਾਰ ਦੀਆਂ ਘੜੀਆਂ ਖਤਮ, ਸ਼ਾਮ ਤੱਕ ਕਿਸਾਨਾਂ ਦੇ ਖਾਤਿਆਂ ‘ਚ ਆਵੇਗੀ 17ਵੀਂ ਕਿਸ਼ਤ

ਲੋਕ ਸਭਾ ਚੋਣਾਂ ਮਗਰੋਂ ਐਨਡੀਏ ਗਠਜੋੜ ਮੁੜ ਸੱਤਾ ਵਿੱਚ ਆਇਆ ਹੈ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਆਪਣੇ ਸੰਸਦੀ ਹਲਕੇ ਵਾਰਾਣਸੀ ਤੋਂ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਜਾਰੀ ਕੀਤੀ ਜਾਵੇਗੀ। ਇਸ ਦਾ 9.26 ਕਰੋੜ ਤੋਂ ਵੱਧ ਕਿਸਾਨਾਂ ਨੂੰ 20,000 ਕਰੋੜ ਰੁਪਏ ਤੋਂ ਵੱਧ ਦਾ ਮਿਲੇਗਾ। ਇਸ ਦੇ ਨਾਲ ਹੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੈਰਾ ਐਕਸਟੈਂਸ਼ਨ ਵਰਕਰਾਂ ਵਜੋਂ ਕੰਮ ਕਰਨ ਲਈ ਕ੍ਰਿਸ਼ੀ ਸਖੀਆਂ ਵਜੋਂ ਸਿਖਲਾਈ ਪ੍ਰਾਪਤਾ ਨੂੰ ਸਰਟੀਫਿਕੇਟ ਵੀ ਵੰਡੇ ਜਾਣਗੇ।

ਦੱਸ ਦੇਈਏ ਕਿ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਹਰ ਸਾਲ 6 ਹਜ਼ਾਰ ਰੁਪਏ ਚਾਰ ਕਿਸ਼ਤਾ ਵਿੱਚ ਦਿੱਤੇ ਜਾਂਦੇ ਹਨ। ਇਸ ਦੀਆਂ ਪਹਿਲਾਂ 16 ਕਿਸ਼ਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਕਿਸਾਨਾਂ ਨੂੰ 17ਵੀਂ ਕਿਸ਼ਤ ਦੇਣ ਦੇ ਫੈਸਲੇ ਦੇ ਹਸਤਾਖਰ ਕੀਤੇ ਸਨ। ਅੱਜ ਸ਼ਾਮ ਤੱਕ ਇਹ ਰਾਸੀ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚ ਜਾਵੇਗੀ।

ਇਹ ਵੀ ਪੜ੍ਹੋ –  ਪੰਜਾਬ ਪੁਲਿਸ ‘ਚ ਹੋਈਆਂ ਬਦਲੀਆਂ, ਵਧੇਗੀ ਨਫਰੀ ਤੇ ਜਾਇਦਾਦ ਹੋਵੇਗੀ ਜ਼ਬਤ, ਮੁੱਖ ਮੰਤਰੀ ਵੀ ਸਰਗਰਮ

 

Exit mobile version