The Khalas Tv Blog India ਜੰਮੂ ਕਸ਼ਮੀਰ ਦੇ ਸ਼ੋਪੀਆ ‘ਚ ਅੱਤਵਾਦੀਆਂ ਨੇ ਕੀਤਾ ਸੀਆਰਪੀਐੱਫ ਦੀ ਟੀਮ ਉੱਤੇ ਹਮਲਾ
India

ਜੰਮੂ ਕਸ਼ਮੀਰ ਦੇ ਸ਼ੋਪੀਆ ‘ਚ ਅੱਤਵਾਦੀਆਂ ਨੇ ਕੀਤਾ ਸੀਆਰਪੀਐੱਫ ਦੀ ਟੀਮ ਉੱਤੇ ਹਮਲਾ

‘ਦ ਖ਼ਾਲਸ ਟੀਵੀ ਬਿਊਰੋ:- ਦੱਖਣੀ ਕਸ਼ਮੀਰ ਦੇ ਸ਼ੋਪੀਆ ਦੇ ਜੈਨਪੂਰਾ ਵਿਚ ਸੀਆਰਪੀਐਫ ਤੇ ਅੱਤਵਾਦੀਆਂ ਵਿਚਾਲੇ ਹੋਈ ਕ੍ਰਾਸ ਫਾਇਰਿੰਗ ਵਿੱਚ ਇੱਕ ਆਦਮੀ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਐਤਵਾਰ ਸਵੇਰੇ ਸਾਢੇ 10 ਵਜੇ ਸੀਆਰਪੀਐੱਫ ਤੇ ਪੁਲਿਸ ਦੀ ਟੀਮ ਪੈਟਰੋਲਿੰਗ ‘ਤੇ ਜਾ ਰਹੀ ਸੀ। ਇਸ ਦੌਰਾਨ ਅੱਤਵਾਦੀਆਂ ਨੇ ਟੀਮ ਉੱਤੇ ਹਮਲਾ ਕਰ ਦਿੱਤਾ। ਜਵਾਬੀ ਕਾਰਵਾਈ ਦੌਰਾਨ ਇਕ ਵਿਅਕਤੀ ਨੂੰ ਗੋਲੀ ਲੱਗ ਗਈ। ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।

Exit mobile version