The Khalas Tv Blog Punjab ਦਹਿਸ਼ਤਗਰਦ ਅਰਸ਼ ਡੱਲਾ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਦੀ ਤਿਆਰੀ ! ਅਦਾਲਤ ਨੇ ਲਗਾਈ ਮੋਹਰ
Punjab

ਦਹਿਸ਼ਤਗਰਦ ਅਰਸ਼ ਡੱਲਾ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਦੀ ਤਿਆਰੀ ! ਅਦਾਲਤ ਨੇ ਲਗਾਈ ਮੋਹਰ

ਬਿਉਰੋ ਰਿਪੋਰਟ : ਕੈਨੇਡਾ ਵਿੱਚ ਲੁੱਕੇ ਦਹਿਸ਼ਤਗਰਦ ਅਰਸ਼ ਡੱਲਾ ਨੂੰ ਭਾਰਤ ਲਿਆਉਣ ਦਾ ਰਸਤਾ ਸਾਫ ਹੋ ਗਿਆ । ਜਾਂਚ ਏਜੰਸੀ NIA ਨੇ ਉਸ ਨੂੰ ਭਾਰਤ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ । NIA ਦੇ ਵਲੋਂ ਮੁਹਾਲੀ ਦੀ ਅਦਾਲਤ ਵਿੱਚ ਇਸ ਸਬੰਧੀ ਇੱਕ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਗਿਆ ਹੈ । ਅਜਿਹੇ ਵਿੱਚ ਹੁਣ NIA ਉਸ ਨੂੰ ਭਾਰਤ ਲਿਆਉਣ ਦੀ ਅਗਲੀ ਕਾਰਵਾਈ ਸ਼ੁਰੂ ਕਰੇਗਾ । ਮੁਲਜ਼ਮ ਦੇ ਖਿਲਾਫ਼ 31 ਮਈ 2022 ਨੂੰ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ ।

ਹਾਲਾਂਕਿ ਕਾਨੂੰਨੀ ਮਾਹਿਰਾਂ ਦੀ ਮੰਨਿਏ ਤਾਂ ਇਹ ਰਸਤਾ ਇੰਨਾਂ ਅਸਾਨ ਨਹੀਂ ਹੈ। ਕਿਉਂਕਿ ਜੋ ਸਾਰੇ ਇਲਜ਼ਾਮ ਉਸ ‘ਤੇ ਲਗਾਏ ਗਏ ਹਨ, ਉਸ ਨੂੰ ਪਹਿਲਾਂ ਕੈਨੇਡਾ ਵਿੱਚ ਸਾਬਿਤ ਕਰਨੇ ਹੋਣਗੇ ਤਾਂ ਹੀ ਇਸ ਹੀ ਅਰਸ਼ ਭਾਰਤ ਲਿਆਇਆ ਜਾ ਸਕਦਾ ਹੈ ।

NIA ਨੇ ਅਦਾਲਤ ਵਿੱਚ ਰੱਖੇ ਤਰਕ

ਜਾਣਕਾਰੀ ਦੇ ਮੁਤਾਬਿਕ NIA ਦੇ ਵੱਲੋਂ ਅਰਸ਼ ਡੱਲਾ ਖਿਲਾਫ ਦਰਜ ਕੀਤੇ ਗਏ ਕੇਸਾਂ ਦਾ ਬਿਊਰਾ ਅਦਾਲਤ ਵਿੱਚ ਸੌਂਪਿਆ ਗਿਆ ਸੀ । ਅਰਸ਼ ਡੱਲਾ ਨੂੰ ਭਗੌੜਾ ਤੋਂ ਲੈਕੇ ਦਹਿਸ਼ਤਗਰਦ ਐਲਾਨੇ ਜਾਣ ਤੱਕ ਦੇ ਸਾਰੇ ਦਸਤਾਵੇਜ਼ ਸੌਂਪੇ ਗਏ ਹਨ ।
NIA ਦੇ ਵੱਲੋਂ ਅਦਾਲਤ ਵਿੱਚ ਮਜ਼ਬੂਤੀ ਦੇ ਨਾਲ ਆਪਣਾ ਪੱਖ ਰੱਖਿਆ ਗਿਆ ਹੈ । ਨਾਲ ਹੀ ਦੱਸਿਆ ਗਿਆ ਹੈ ਕਿ ਉਹ ਕਿਸ ਤਰ੍ਹਾਂ ਦੇਸ਼ ਦੇ ਲਈ ਖਤਰਾ ਬਣਿਆ ਹੋਇਆ ਹੈ । ਇੰਨਾਂ ਸਾਰਿਆਂ ਤੱਥਾਂ ‘ਤੇ ਵਿਚਾਰ ਕਰਨ ਤੋਂ ਬਾਅਦ ਅਦਾਲਤ ਦੇ ਵੱਲੋਂ ਇਹ ਪ੍ਰਕਿਆ ਸੁਰੂ ਕੀਤੀ ਗਈ ਹੈ ।

ਇੰਨਾਂ ਮਾਮਲਿਆਂ ਦੀ ਜਾਂਚ NIA ਕਰ ਰਿਹਾ ਹੈ

ਦਹਿਸ਼ਤਗਰਦ ਅਰਸ਼ ਡੱਲਾ ਅਤੇ ਉਸ ਦੇ ਕਰੀਬਿਆਂ ‘ਤੇ 22 ਮਈ 2021 ਨੂੰ ਮੋਗਾ ਜ਼ਿਲ੍ਹੇ ਵਿੱਚ ਮਾਮਲਾ ਦਰਜ ਹੋਇਆ ਸੀ । 10 ਜੂਨ 2021 ਨੂੰ NIA ਨੇ ਇਹ ਕੇਸ ਆਪਣੇ ਕੋਲ ਟਰਾਂਸਫਰ ਕਰਵਾ ਕੇ ਨਵੀਂ FIR ਦਰਜ ਕੀਤੀ ਸੀ । ਮੁਲਜ਼ਮਾਂ ਦੇ ਮੁਤਾਬਿਕ ਅਰਸ਼ ਡੱਲਾ ਨੇ ਇੱਕ ਦਹਿਸ਼ਤਗਰਦ ਗਿਰੋਹ ਬਣਾਇਆ । ਕਿਡਨੈਪਿੰਗ,ਰੰਗਦਾਰੀ ਅਤੇ ਦੂਜੇ ਲੋਕਾਂ ਦੇ ਨਾਲ ਕਤਲ ਦੀ ਸਾਜਿਸ਼ ਰਚਣ ਵਾਲੇ ਲਵਪ੍ਰੀਤ ਉਰਫ਼ ਰਵੀ ਅਤੇ ਰਾਮ ਸਿੰਘ ਉਰਫ ਸੋਨਾ ਅਤੇ ਕਮਲਜੀਤ ਸ਼ਰਮਾ ਉਰਫ਼ ਕਮਲ ਨਾਂ ਦੇ ਮੈਂਬਰ ਨੂੰ ਭਰਤੀ ਕੀਤਾ ਸੀ ।

Exit mobile version