The Khalas Tv Blog India ਆਂਧਰਾ ਪ੍ਰਦੇਸ਼ ‘ਚ 2 ਯਾਤਰੀ ਟਰੇਨਾਂ ਨਾਲ ਹੋਇਆ ਕੁਝ ਅਜਿਹਾ, ਚਾਰੇ ਪਾਸੇ ਫੈਲਿਆ ਸੋਗ
India

ਆਂਧਰਾ ਪ੍ਰਦੇਸ਼ ‘ਚ 2 ਯਾਤਰੀ ਟਰੇਨਾਂ ਨਾਲ ਹੋਇਆ ਕੁਝ ਅਜਿਹਾ, ਚਾਰੇ ਪਾਸੇ ਫੈਲਿਆ ਸੋਗ

Terrible train accident in Andhra Pradesh

ਆਂਧਰਾ ਪ੍ਰਦੇਸ਼ ਦੇ ਵਿਜਿਆਨਗਰਮ ਜ਼ਿਲ੍ਹੇ ‘ਚ ਐਤਵਾਰ ਸ਼ਾਮ ਕਰੀਬ 7 ਵਜੇ ਦੋ ਯਾਤਰੀ ਟਰੇਨਾਂ ਵਿਚਾਲੇ ਹੋਈ ਟੱਕਰ ‘ਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 29 ਜ਼ਖ਼ਮੀ ਹੋ ਗਏ। ਮੀਡੀਆ ਰਿਪੋਰਟ ਮੁਤਾਬਕ ਵਿਸ਼ਾਖਾਪਟਨਮ-ਰਯਾਗੜਾ ਪੈਸੇਂਜਰ ਸਪੈਸ਼ਲ ਟਰੇਨ ਨੇ ਵਿਸ਼ਾਖਾਪਟਨਮ-ਪਲਾਸਾ ਪੈਸੇਂਜਰ ਐਕਸਪ੍ਰੈੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਕਈ ਡੱਬੇ ਪਟੜੀ ਤੋਂ ਉਤਰ ਗਏ। ਇਹ ਟੱਕਰ ਕਾਂਤਾਕਾਪੱਲੇ ਅਤੇ ਅਲਮਾਂਡਾ ਰੇਲਵੇ ਸਟੇਸ਼ਨਾਂ ਵਿਚਕਾਰ ਹੋਈ।

ਰੇਲ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਪਿੱਛੇ ਤੋਂ ਟਕਰਾਉਣ ਵਾਲੀ ਟਰੇਨ ਦੇ ਡਰਾਈਵਰ ਨੇ ਸਿਗਨਲ ਮਿਸ ਕਰ ਦਿੱਤਾ ਸੀ। ‘ਇੰਡੀਅਨ ਐਕਸਪ੍ਰੈੱਸ’ ਦੀ ਇੱਕ ਰਿਪੋਰਟ ਦੇ ਅਨੁਸਾਰ, ਇੱਕ ਅਧਿਕਾਰੀ ਨੇ ਕਿਹਾ ਕਿ ‘ਡਰਾਈਵਰ ਨੇ ਲਾਲ ਸਿਗਨਲ ਪਾਰ ਕੀਤਾ… ਇਹ ਪਿੱਛੇ ਤੋਂ ਟੱਕਰ ਸੀ। ਸਾਹਮਣੇ ਲੋਕਲ ਟਰੇਨ ਬਹੁਤ ਹੌਲੀ ਸੀ।

ਸ ਹਾਦਸੇ ਤੋਂ ਬਾਅਦ ਈਸਟ ਕੋਸਟ ਰੇਲਵੇ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਡੀਆਰਐਮ/ਵਾਲਟੇਅਰ (ਡਵੀਜ਼ਨਲ ਰੇਲਵੇ ਮੈਨੇਜਰ, ਵਾਲਟੇਅਰ ਡਿਵੀਜ਼ਨ) ਅਤੇ ਉਨ੍ਹਾਂ ਦੀ ਟੀਮ ਨਾਲ ਮੌਕੇ ‘ਤੇ ਬਚਾਅ ਕਾਰਜ ਜਾਰੀ ਹਨ। ਸਥਾਨਕ ਪ੍ਰਸ਼ਾਸਨ ਵੀ ਬਚਾਅ ਕਾਰਜ ਵਿੱਚ ਮਦਦ ਕਰ ਰਿਹਾ ਹੈ। ਦੁਰਘਟਨਾ ਰਾਹਤ ਰੇਲ ਗੱਡੀਆਂ ਅਤੇ ਹੋਰ ਬਚਾਅ ਉਪਕਰਨ ਕੰਮ ਵਿਚ ਹਨ। ਰੇਲਵੇ ਨੇ ਹੈਲਪ ਲਾਈਨ ਨੰਬਰ ਜਾਰੀ ਕੀਤੇ ਹਨ। ਇਸ ਹਾਦਸੇ ਕਾਰਨ ਚੇਨਈ-ਹਾਵੜਾ ਰੇਲ ਮਾਰਗ ‘ਤੇ ਰੇਲ ਸੇਵਾਵਾਂ ਠੱਪ ਹੋ ਗਈਆਂ। ਇਸ ਰੂਟ ‘ਤੇ ਕਈ ਟਰੇਨਾਂ ਨੂੰ ਜਾਂ ਤਾਂ ਰੱਦ ਕਰ ਦਿੱਤਾ ਗਿਆ ਜਾਂ ਮੋੜ ਦਿੱਤਾ ਗਿਆ।

ਟਵਿੱਟਰ ‘ਤੇ ਇਕ ਪੋਸਟ ਵਿਚ, ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨਾਲ ਗੱਲ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਅਧਿਕਾਰੀ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ ਹੈ।” ਰੇਲਵੇ ਦੇ ਇਕ ਅਧਿਕਾਰੀ ਮੁਤਾਬਕ ਰੇਲਵੇ ਨੇ ਐਕਸ-ਗ੍ਰੇਸ਼ੀਆ ਰਾਸ਼ੀ ਵੰਡਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 5 ਲੱਖ ਰੁਪਏ ਦਿੱਤੇ ਜਾਣਗੇ।

ਪੀਐਮਓ ਨੇ ਟਵਿੱਟਰ ‘ਤੇ ਕਿਹਾ ਕਿ ਪੀ ਐੱਮ ਮੋਦੀ ਨੇ ਹਰੇਕ ਮ੍ਰਿਤਕ ਦੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫ਼ੰਡ ਤੋਂ 2 ਲੱਖ ਰੁਪਏ ਅਤੇ ਹਰੇਕ ਜ਼ਖ਼ਮੀ ਲਈ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਇਸ ਰੇਲ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਅਧਿਕਾਰੀਆਂ ਨੂੰ ਤੁਰੰਤ ਰਾਹਤ ਉਪਾਅ ਤੇਜ਼ ਕਰਨ ਦੇ ਆਦੇਸ਼ ਦਿੱਤੇ ਹਨ।

Exit mobile version