The Khalas Tv Blog Punjab ਡਿਊਟੀ ‘ਤੇ ਜਾ ਰਹੇ ਅਧਿਆਪਕਾਂ ਨਾਲ ਹੋਇਆ ਇਹ ਮਾੜਾ ਕਾਰਾ , ਚਾਰ ਘਰਾਂ ‘ਚ ਵਿਛੇ ਸੱਥਰ
Punjab

ਡਿਊਟੀ ‘ਤੇ ਜਾ ਰਹੇ ਅਧਿਆਪਕਾਂ ਨਾਲ ਹੋਇਆ ਇਹ ਮਾੜਾ ਕਾਰਾ , ਚਾਰ ਘਰਾਂ ‘ਚ ਵਿਛੇ ਸੱਥਰ

ਜਲਾਲਾਬਾਦ : ਪੰਜਾਬ ਦੀਆਂ ਸੜ੍ਹਕਾਂ ਹੁਣ ਖੂਨੀ ਸੜ੍ਹਕਾਂ ਬਣਦੀਆਂ ਜਾ ਰਹੀਆਂ ਹਨ। ਆਏ ਦਿਨ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾ ਨਾਂ ਗਵਾ ਚੁੱਕੇ ਹਨ। ਇਸੇ ਦੌਰਾਨ ਇੱਕ ਦੁਖਦਾਈ ਖ਼ਬਰ ਜਿਲਾ ਫਾਜ਼ਿਲਕਾ ਤੋਂ ਸਾਹਮਣੇ ਆਈ ।ਜਾਣਕਾਰੀ ਅਨੁਸਾਰ ਜਿਲਾ ਫਾਜ਼ਿਲਕਾ ( Fazilka )ਤੋਂ ਵਲਟੋਹਾ (ਤਰਨਤਾਰਨ) ਜਾ ਰਹੀ ਅਧਿਆਪਕਾਂ (Teacher ) ਦੀ ਕਰੂਜਰ ਗੱਡੀ ਦਾ ਖਾਈ ਫੇਮੇ ਕੀ ਨੇੜੇ ਭਿਆਨਕ ਐਕਸੀਡੈਂਟ ( road accident in Fazilka ) ਹੋਣ ਦੀ ਦਰਦਨਾਕ ਖਬ਼ਰ ਸਾਹਮਣੇ ਆ ਰਹੀ ਹੈ। ਇਸ ਹਾਦਸੇ ਵਿੱਚ ਤਿੰਨ ਅਧਿਆਪਕਾਂ ਸਣੇ ਇੱਕ ਡਰਾਇਵਰ ਦੀ ਮੌਕੇ ਤੇ ਹੀ ਮੌਤ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਤੂਫਾਨ ਗੱਡੀ ਰਾਹੀਂ 7-8 ਅਧਿਆਪਕ ਜਲਾਲਾਬਾ ਤੋਂ ਤਾਰਨਤਾਰਨ ਜਾ ਰਹੇ ਸਨ। ਬਾਰਡਰ ਖੇਤਰ ਵਿੱਚ ਤਾਇਨਾਤ ਇਹ ਸਾਰੇ ਅਧਿਆਪਕ ਗੱਡੀ ਰਾਹੀਂ ਵੱਖ ਵੱਖ ਸਕੂਲਾਂ ਵਿੱਚ ਜਾਂਦੇ ਸਨ। ਰਸਤੇ ‘ਚ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ‘ਚ ਜੁੱਟ ਗਈ। ਮ੍ਰਿਕਤਾਂ ਦੀ ਪਛਾਣ ਕੰਚਨ , ਪ੍ਰਿੰਸ , ਮਨਿੰਦਰ ਅਤੇ ਅਸ਼ੋਕ ਵਜੋਂ ਹੋਈ ਹੈ।

ਖੈਫੇਮਕੇ ਨੇੜੇ ਹਾਦਸਾ

ਇਹ ਹਾਦਸਾ ਫਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇਅ ‘ਤੇ ਖੈਫੇਮੇਕੇ ਨੇੜੇ ਸ਼ੁੱਕਰਵਾਰ ਸਵੇਰੇ ਵਾਪਰਿਆ। ਬੱਸ ਅਤੇ ਟਰਾਮ-ਟੈਕਸ ਜੀਪ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ ਵਿੱਚ 3 ਅਧਿਆਪਕਾਂ ਸਮੇਤ 4 ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ 4 ਅਧਿਆਪਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਪਿਛਲੇ ਹਾਦਸੇ

ਇਸ ਮੌਕੇ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਪੰਜ ਸਾਲ ਪਹਿਲਾਂ ਵੀ ਇੱਥੇ ਇੱਕ ਵੱਡਾ ਹਾਦਸਾ ਹੋਇਆ ਸੀ, ਜਿਸ ਵਿੱਚ ਗੁਰੂਹਰਸਹਾਏ ਅਤੇ ਫ਼ਰੀਦਕੋਟ ਦੇ ਚਾਰ ਅਧਿਆਪਕਾਂ ਦੀ ਮੌਤ ਹੋ ਗਈ ਸੀ। ਫਿਰੋਜ਼ਪੁਰ-ਫਾਜ਼ਲਿਕਾ ਮੁੱਖ ਮਾਰਗ ’ਤੇ 12 ਕਿਲੋਮੀਟਰ ਸੜਕ ਹਾਦਸੇ ਦਾ ਕਾਰਨ ਬਣੀ ਹੋਈ ਹੈ, ਜਿਸ ਨੂੰ ਦਰੁਸਤ ਕਰਨ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਪਰ ਪੁਲੀਸ-ਪ੍ਰਸ਼ਾਸਨ ਅਤੇ ਹਾਈਵੇਅ ਅਥਾਰਟੀ ਅਜੇ ਤੱਕ ਇਸ ਪਾਸੇ ਧਿਆਨ ਨਹੀਂ ਦੇ ਰਹੀ।

ਫਿਰੋਜ਼ਪੁਰ ਜ਼ਿਲ੍ਹਾ ਦੇ ਪਿੰਡ ਖਾਈ ਫੇਮ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਉਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੁਖ ਪ੍ਰਗਟਾਇਆ ਹੈ। ਸਿੱਖਿਆ ਮੰਤਰੀ ਬੈਂਸ ਨੇ ਟਵੀਟ ਕਰਕੇ ਕਿਹਾ, ‘ਫਾਜਿਲਕਾ/ਜਲਾਲਾਬਾਦ ਤੋਂ ਸਕੂਲ ਡਿਊਟੀ ਜਾ ਰਹੇ ਅਧਿਆਪਕਾਂ ਦੇ ਸੜਕ ਹਾਦਸੇ ਦੀ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ… ਮੈਂ ਅਧਿਆਪਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ।‘

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ  ਇਸ ਸੜਕ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ। ਵੜਿੰਗ ਨੇ ਟਵੀਟ ਕਰਦਿਆਂ ਕਿਹਾ ਕਿ ਸਕੂਲ ਡਿਊਟੀ ਜਾ ਰਹੇ ਅਧਿਆਪਕਾਂ  ਦੀ ਸੜਕ ਹਾਦਸੇ  ਦੌਰਾਨ ਮੌਤ ਹੋ ਜਾਣ ਬਹੁਤ ਹੀ ਦਖਦਈ ਖ਼ਬਰ ਹੈ। ਉਨ੍ਹਾਂ ਨੇ ਕਿਹਾ ਕਿ ਦੁਖੀ ਪਰਿਵਾਰਾਂ ਨਾਲ ਮੇਰੀ ਡੂੰਘੀ ਹਮਦਰਦੀ ਹੈ।ਵੜਿੰਗ ਨੇ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।

Exit mobile version