The Khalas Tv Blog Punjab PRTC ਦੀ ਬੱਸ ਨਾਲ ਭਿਆਨਕ ਹਾਦਸਾ! ਔਰਤ ਦੀ ਮੌਤ, ਕਈ ਸਵਾਰੀਆਂ ਜ਼ਖ਼ਮੀ
Punjab

PRTC ਦੀ ਬੱਸ ਨਾਲ ਭਿਆਨਕ ਹਾਦਸਾ! ਔਰਤ ਦੀ ਮੌਤ, ਕਈ ਸਵਾਰੀਆਂ ਜ਼ਖ਼ਮੀ

ਬਿਉਰੋ ਰਿਪੋਰਟ: ਡੱਬਵਾਲੀ ਤੋਂ ਬਠਿੰਡਾ ਆ ਰਹੀ ਪੀਆਰਟੀਸੀ ਦੀ ਬੱਸ ਨਾਲ ਭਿਆਨਕ ਹਾਦਸਾ ਵਾਪਰਿਆ। ਪਿੰਡ ਪਥਰਾਲਾ ਨਜ਼ਦੀਕ ਆ ਕੇ ਬੱਸ ਦਾ ਸੰਤੁਲਨ ਵਿਗੜਿਆ ਜਿਸ ਕਰਕੇ ਬੱਸ ਪਲਟ ਗਈ।

ਇਸ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋਈ ਹੈ ਤੇ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਬੱਸ ਕਾਫੀ ਤੇਜ਼ ਰਫ਼ਤਾਰ ਵਿੱਚ ਆ ਰਹੀ ਸੀ। ਬਾਰਿਸ਼ ਦਾ ਮੌਸਮ ਹੋਣ ਕਰਕੇ ਤੇਜ਼ ਰਫ਼ਤਾਰ ਕਰਕੇ ਬੱਸ ਦਾ ਸੰਤੁਲਨ ਵਿਗੜਿਆ ਕੇ ਹਾਦਸਾ ਵਾਪਰ ਗਿਆ।

ਘਟਨਾ ਤੋਂ ਬਾਅਦ ਮੌਕੇ ’ਤੇ ਸੰਗਤ ਸਹਾਰਾ ਦੇ ਵਰਕਰਾਂ ਨੇ ਮੌਕੇ ’ਤੇ ਪੁੱਜ ਕੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ।

Exit mobile version