ਬਿਉਰੋ ਰਿਪੋਰਟ – ਜਗਰਾਓ ਦੇ ਮੁੱਲਾਪੁਰ-ਰਾਏਪੁਰ ਰੋਡ ਵਿੱਚ ਪਿੰਡ ਰਕਬਾ ਦੇ ਕੋਲ ਇੱਕ ਟਰੱਕ ਅਤੇ ਕਾਰ ਵਿਚਾਲੇ ਟੱਕਰ ਵਿੱਚ ਇੱਕ ਮਹਿਲਾ ਸਮੇਤ 2 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਮਹਿਲਾ ਦੇ ਪਤੀ ਨੂੰ DMC ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਾਦਸਾ ਇੰਨਾਂ ਖਤਰਨਾਕ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਬਰਬਾਦ ਹੋ ਗਿਆ। ਲੋਕਾਂ ਨੇ ਬਹੁਤ ਹੀ ਮੁਸ਼ਕਿਲ ਦੇ ਨਾਲ ਦੋਵਾਂ ਦੀ ਲਾਸ਼ ਨੂੰ ਬਾਹਰ ਕੱਢਿਆ ਹੈ।
ਕਾਰ ਸਵਾਰ ਮ੍ਰਿਤਕ ਮਹਿਲਾ ਦੀ ਪੱਛਾਣ ਬਸਿਆ ਦੀ ਮਹਿਲਾ ਨੰਬਰਦਾਰ ਅਮਨਦੀਪ ਕੌਰ ਅਤੇ ਕਿਸਾਨ ਗੁਰਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ। ਰਾਏਕੋਟ ਦੇ ਪਿੰਡ ਬਸਿਆ ਦੇ ਅਜੀਤਪਾਲ ਸਿੰਘ ਆਪਣੀ ਪਤਨੀ ਅਮਨਦੀਪ ਕੌਰ ਅਤੇ ਗੁਆਂਢੀ ਗੁਰਮਿੰਦਰ ਸਿੰਘ ਦੇ ਨਾਲ ਕਾਰ ਵਿੱਚ ਕਿਸੇ ਜ਼ਰੂਰੀ ਕੰਮ ਨਾਲ ਮੁੱਲਾਪੁਰ ਦਾਖਾ ਵੱਲ ਜਾ ਰਹੇ ਸਨ। ਮੁੱਲਾਪੁਰ ਤੋਂ ਆ ਰਹੇ ਇੱਕ ਟਰੱਕ ਦੀ ਕਾਰ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਖਤਮ ਹੋ ਗਿਆ। ਇਸ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਮਹਿਲਾ ਦੇ ਪਤੀ ਅਜੀਤਪਾਲ ਸਿੰਘ ਨੂੰ ਰਾਹਗੀਰਾਂ ਨੇ ਹਸਪਤਾਲ ਪਹੁੰਚਾਇਆ।
ਓਵਰਟੇਕ ਕਰਨ ਦੇ ਚੱਕਰ ਵਿੱਚ ਹੋਇਆ ਹਾਦਸਾ
ਮੌਕੇ ‘ਤੇ ਪਹੁੰਚੇ ਟ੍ਰਰੈਫਿਕ ਪੁਲਿਸ ਪ੍ਰਭਾਰੀ ਨਿਰਭਿਆ ਸਿੰਘ ਅਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਲਾਸ਼ਾ ਨੂੰ ਸਿਵਲ ਹਸਵਤਾਲ ਲੁਧਿਆਣਾ ਵਿੱਚ ਲਿਜਾਇਆ ਗਿਆ ਅਤੇ ਜਖਮੀ ਅਜੀਤਪਾਲ ਸਿੰਘ ਨੂੰ ਇਲਾਜ ਦੇ ਲ਼ਈ DMC ਭੇਜਿਆ ਗਿਆ। ਬੀਕਾਨੇਰ ਦੇ ਟਰੱਕ ਡਰਾਈਵਰ ਮਦਨ ਲਾਲ ਨੇ ਦੱਸਿਆ ਕਿ ਉਹ ਆਪਣੀ ਸਾਈਡ ਵਿੱਚ ਹੋਲੀ-ਹੋਲੀ ਰਾਏਪੁਰ ਦੇ ਵੱਲ ਜਾਰ ਰਿਹਾ ਸੀ। ਉਸ ਦੇ ਸਾਹਮਣੇ ਕਈ ਗੱਡੀਆਂ ਸਨ। ਅਚਾਨਕ ਓਵਰਟੇਕ ਕਰਨ ਦੇ ਚੱਕਰ ਵਿੱਚ ਕਾਰ ਆ ਗਈ। ਇਸ ਲਈ ਉਸ ਨੂੰ ਗੱਡੀ ਨੂੰ ਇੱਕ ਪਾਸੇ ਕਰਨਾ ਪਿਆ ਤਾਂ ਹੀ ਕਾਰ ਆਈ ਅਤੇ ਟਰੱਕ ਨੂੰ ਟੱਕਰ ਮਾਰੀ ਗਈ।
ਇਹ ਵੀ ਪੜ੍ਹੋ – ਟੀਮ ਇੰਡੀਆ ਦੇ ਹਾਕੀ ਖਿਡਾਰੀ ਉਮਰ ਭਰ ਦੇ ਲਈ ਬਣ ਰਹੇ ਹਨ ‘ਟੀਮ’ !