The Khalas Tv Blog Punjab ਟੈਂਪੋ ਚਾਲਕ ਨੇ ਡੇਢ ਸਾਲ ਦੀ ਬੱਚੀ ਨੂੰ ਕੁਚਲਿਆ, ਖੇਡਦੇ-ਖੇਡਦੇ ਮੌਤ
Punjab

ਟੈਂਪੋ ਚਾਲਕ ਨੇ ਡੇਢ ਸਾਲ ਦੀ ਬੱਚੀ ਨੂੰ ਕੁਚਲਿਆ, ਖੇਡਦੇ-ਖੇਡਦੇ ਮੌਤ

ਬਿਊਰੋ ਰਿਪੋਰਟ: ਲੁਧਿਆਣਾ ਵਿੱਚ ਅੱਜ ਮੰਗਲਵਾਰ ਨੂੰ ਇੱਕ ਚਾਲਕ ਨੇ ਡੇਢ ਸਾਲ ਦੀ ਬੱਚੀ ਨੂੰ ਟੈਂਪੋ ਕੁਚਲ ਦਿੱਤਾ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਹ ਹਾਦਸਾ ਜਗਰਾਉਂ ਦੇ ਮੁੱਲਾਪੁਰ ਦਾਖਾ ਦੇ ਪਿੰਡ ਜਗਪੁਰ ਵਿੱਚ ਵਾਪਰਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਸਬਜ਼ੀ ਵਿਕਰੇਤਾ ਇੱਕ ਟੈਂਪੋ ਵਿੱਚ ਸਬਜ਼ੀਆਂ ਲਿਆ ਕੇ ਪਿੰਡ ਵਿੱਚ ਵੇਚ ਰਿਹਾ ਸੀ। ਦੋ ਔਰਤਾਂ ਟੈਂਪੋ ਡਰਾਈਵਰ ਤੋਂ ਸਬਜ਼ੀਆਂ ਖ਼ਰੀਦ ਰਹੀਆਂ ਸਨ।

ਇਸੇ ਦੌਰਾਨ ਇੱਕ ਛੋਟੀ ਬੱਚੀ ਖੇਡਦੀ ਹੋਈ ਆਈ ਅਤੇ ਖੇਡਦੇ-ਖੇਡਦੇ ਟੈਂਪੂ ਦੇ ਸਾਹਮਣੇ ਖੜ੍ਹੀ ਹੋ ਗਈ। ਜਦੋਂ ਡਰਾਈਵਰ ਨੇ ਸਬਜ਼ੀ ਵੇਚਣ ਤੋਂ ਬਾਅਦ ਟੈਂਪੂ ਨੂੰ ਅੱਗੇ ਵਧਾਇਆ ਤਾਂ ਉਹ ਕੁੜੀ ਨਾਲ ਟਕਰਾ ਗਿਆ। ਕੁੜੀ ਡਿੱਗ ਪਈ ਅਤੇ ਟੈਂਪੂ ਦਾ ਪਹਿਲਾ ਟਾਇਰ ਉਸ ਦੇ ਉੱਪਰੋਂ ਲੰਘ ਗਿਆ। ਡਰਾਈਵਰ ਨੂੰ ਕੁਝ ਪਤਾ ਲੱਗਣ ਤੋਂ ਪਹਿਲਾਂ ਹੀ ਦੂਜਾ ਟਾਇਰ ਵੀ ਕੁੜੀ ਦੇ ਉੱਪਰੋਂ ਲੰਘ ਗਿਆ।

ਘਟਨਾ ਦਾ ਪਤਾ ਲੱਗਦੇ ਹੀ ਡਰਾਈਵਰ ਨੇ ਟੈਂਪੂ ਰੋਕ ਲਿਆ ਅਤੇ ਬੱਚੀ ਨੂੰ ਚੁੱਕਿਆ। ਪਿੰਡ ਵਿੱਚ ਹੰਗਾਮਾ ਹੋ ਗਿਆ। ਪਰਿਵਾਰ ਬੱਚੀ ਨੂੰ ਹਸਪਤਾਲ ਲੈ ਕੇ ਜਾਣ ਲੱਗਾ, ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।

Exit mobile version