The Khalas Tv Blog Punjab ਪੰਜਾਬ ਵਿੱਚ ਤਾਪਮਾਨ 1.8 ਡਿਗਰੀ ਵਧਿਆ: 9 ਜੂਨ ਤੋਂ ਸੂਬੇ ਵਿੱਚ ਹੀਟਵੇਵ ਅਲਰਟ
Punjab

ਪੰਜਾਬ ਵਿੱਚ ਤਾਪਮਾਨ 1.8 ਡਿਗਰੀ ਵਧਿਆ: 9 ਜੂਨ ਤੋਂ ਸੂਬੇ ਵਿੱਚ ਹੀਟਵੇਵ ਅਲਰਟ

ਮੁਹਾਲੀ : ਪੰਜਾਬ ‘ਚ ਤਾਪਮਾਨ ਇੱਕ ਵਾਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਸੂਬੇ ‘ਚ ਬੀਤੇ 24 ਘੰਟਿਆਂ ‘ਚ ਵੱਧ ਤੋਂ ਵੱਧ ਤਾਪਮਾਨ ‘ਚ 1.8 ਡਿਗਰੀ ਸੈਲਸਿਅਸ ਦਾ ਵਾਧਾ ਦਰਜ਼ ਕੀਤਾ ਗਿਆ ਹੈ, ਜੋ ਆਉਣ ਵਾਲੇ ਦਿਨਾਂ ‘ਚ ਹੋਰ ਵੀ ਗੰਭੀਰ ਸਥਿਤੀ ਵੱਲ ਇਸ਼ਾਰਾ ਕਰ ਰਿਹਾ ਹੈ। ਮੌਸਮ ਵਿਭਾਗ ਨੇ 9 ਜੂਨ ਤੋਂ ਸੂਬੇ ‘ਚ ਵੱਧ ਤੋਂ ਵੱਧ ਤਾਪਮਾਨ ‘ਚ ਵਾਧੇ ਦੇ ਨਾਲ ਹੀਟਵੇਵ ਦਾ ਅਲਰਟ ਜਾਰੀ ਕੀਤਾ ਹੈ।

ਮੌਜੂਦਾ ਸਮੇਂ ‘ਚ ਸੂਬੇ ਦਾ ਔਸਤ ਤਾਪਮਾਨ ਆਮ ਨਾਲੋਂ 1.9 ਡਿਗਰੀ ਘੱਟ ਬਣਿਆ ਹੋਇਆ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਰਾਹਤ ਅਸਥਾਈ ਹੈ ਤੇ ਜ਼ਲਦੀ ਹੀ ਤਾਪਮਾਨ ਆਮ ਤੋਂ ਵੱਧ ਹੋਣ ਦੀ ਸੰਭਾਵਨਾ ਹੈ। ਸੂਬੇ ‘ਚ ਸਭ ਤੋਂ ਵੱਧ ਤਾਪਮਾਨ 40.4 ਡਿਗਰੀ ਸੈਲਸਿਅਸ, ਬਠਿੰਡਾ ‘ਚ ਦਰਜ਼ ਕੀਤਾ ਗਿਆ, ਜੋ ਕਿ ਇਸ ਸੀਜ਼ਨ ਦਾ ਸਭ ਤੋਂ ਵੱਧ ਤਾਪਮਾਨ ਹੈ।

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਦਰਜ਼ ਤਾਪਮਾਨ ਦੀ ਸਥਿਤੀ ਗੰਭੀਰ ਹੈ। ਫਿਰੋਜ਼ਪੁਰ ‘ਚ ਤਾਪਮਾਨ 38.4 ਡਿਗਰੀ ਸੈਲਸਿਅਸ ਦਰਜ਼ ਕੀਤਾ ਗਿਆ। ਮੌਸਮ ਵਿਗਿਆਨ ਦੇ ਅੰਕੜਿਆਂ ਅਨੁਸਾਰ, ਸੂਬੇ ਦੇ ਜ਼ਿਆਦਾਤਰ ਇਲਾਕਿਆਂ ‘ਚ ਤਾਪਮਾਨ 38 ਡਿਗਰੀ ਤੋਂ ਵੱਧ ਸੀ।

ਮੌਸਮ ਵਿਭਾਗ ਦੁਆਰਾ ਜਾਰੀ 5 ਦਿਨਾਂ ਦੇ ਅਨੁਮਾਨ ਅਨੁਸਾਰ, 7 ਤੇ 8 ਜੂਨ ਨੂੰ ਕੋਈ ਵਿਸ਼ੇਸ਼ ਚੇਤਾਵਨੀ ਨਹੀਂ ਹੈ। ਪਰ, 9 ਜੂਨ ਤੋਂ ਸਥਿਤੀ ਗੰਭੀਰ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਦੇ ਦੱਖਣੀ ਤੇ ਮੱਧ ਇਲਾਕਿਆਂ ‘ਚ ਹੀਟਵੇਵ ਦੀ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ, ਜਿੱਥੇ ਤਾਪਮਾਨ 42 ਤੋਂ 44 ਡਿਗਰੀ ਸੈਲਸਿਅਸ ਤੱਕ ਪਹੁੰਚ ਸਕਦਾ ਹੈ।

 

Exit mobile version