The Khalas Tv Blog Punjab ਦੱਸ ਲੱਖੀਆ ਥਾਣੇਦਾਰ ਚੜਿਆ ਅੜਿੱਕੇ
Punjab

ਦੱਸ ਲੱਖੀਆ ਥਾਣੇਦਾਰ ਚੜਿਆ ਅੜਿੱਕੇ

ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿ ਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ। ਇਸੇ ਅਧੀਨ ਭ੍ਰਿ ਸ਼ਟਾਚਾਰ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਰਿਸ਼ਵਤ ਲੈਣ ਦੇ ਦੋ ਸ਼ ਵਿਚ ਐੱਸ. ਟੀ. ਐੱਫ. ਨੇ ਥਾਣਾ ਲੋਪੋਕੇ ਦੇ ਇੰਚਾਰਜ ਨੂੰ ਗ੍ਰਿਫਤਾਰ ਕੀਤਾ ਹੈ। ਦੋ ਸ਼ੀ ਐਡੀਸ਼ਨਲ ਐੱਸਐੱਚਓ ਦੀ ਪਛਾਣ ਐੱਸਆਈ ਨਰਿੰਦਰ ਸਿੰਘ ਵਜੋਂ ਹੋਈ ਹੈ। ਮੁਲਜ਼ਮ ਦੇ ਕਬਜ਼ੇ ’ਚੋਂ ਪੈਸੇ ਵੀ ਬਰਾਮਦ ਕੀਤੇ ਗਏ ਹਨ।

 ਜਾਣਕਾਰੀ ਅਨੁਸਾਰ ਉਸ ਤੇ  ਨ ਸ਼ਾ ਤਸਕ ਰਾਂ ਤੋਂ 10 ਲੱਖ ਰੁਪਏ ਰਿਸ਼ਵਤ ਲੈਣ ਦੇ ਦੋ ਸ਼ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਪੈਸ਼ਲ ਟਾਸਕ ਫੋਰਸ ਦੇਹਾਤੀ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਐਡੀਸ਼ਨਲ ਐਸਐਚਓ ਨਰਿੰਦਰ ਸਿੰਘ ਨੂੰ 10 ਲੱਖ ਦੀ ਪ੍ਰੋਟੈਕਸ਼ਨ ਮਨੀ ਲੈਂਦਿਆਂ ਗ੍ਰਿਫ਼ ਤਾਰ ਕੀਤਾ ਹੈ।  ਉਹ ਥਾਣਾ ਲੋਪੋਕੇ ਵਿੱਚ ਵਧੀਕ ਐੱਸਐੱਚਓ ਵਜੋਂ ਤਾਇਨਾਤ ਸੀ। ਐੱਸਟੀਐੱਫ ਨੇ ਕਥਿਤ ਰਿਸ਼ਵਤ ਦੀ ਰਕਮ ਵੀ ਬਰਾਮਦ ਕੀਤੀ ਹੈ। ਇਸ ਸਬ ਇੰਸਪੈਕਟਰ ਦਾ ਨਾਂ ਉਸ ਵੇਲੇ ਸਾਹਮਣੇ ਆਇਆ ਸੀ, ਜਦੋਂ ਪੁਲੀਸ ਨੇ ਨਸ਼ਾ ਤਸਕਰ ਗੁਰਅਵਤਾਰ ਸਿੰਘ ਅਤੇ ਉਸ ਦੇ ਸਾਥੀ ਨੂੰ ਕਿਲੋ ਹੈਰੋਇਨ ਸਮੇਤ ਗ੍ਰਿਫ਼ ਤਾਰ ਕੀਤਾ ਸੀ।

Exit mobile version