The Khalas Tv Blog India ਨੀਟ ਦੀ ਮੁੜ ਪ੍ਰੀਖਿਆ ਨੂੰ ਲੈ ਕੇ ਭਾਰਤ ’ਚ ਟੈਲੀਗ੍ਰਾਮ ਐਪ ’ਤੇ ਪਾਬੰਦੀ
India

ਨੀਟ ਦੀ ਮੁੜ ਪ੍ਰੀਖਿਆ ਨੂੰ ਲੈ ਕੇ ਭਾਰਤ ’ਚ ਟੈਲੀਗ੍ਰਾਮ ਐਪ ’ਤੇ ਪਾਬੰਦੀ

ਕੇਂਦਰ ਸਰਕਾਰ ਨੇ ਨੀਟ-ਯੂ.ਜੀ. 2026 ਮੁੜ ਪ੍ਰੀਖਿਆ ਦੌਰਾਨ ਪੇਪਰ ਲੀਕ ਅਤੇ ਫੇਕ ਖਬਰਾਂ ਰੋਕਣ ਲਈ ਵੱਡਾ ਕਦਮ ਚੁੱਕਿਆ ਹੈ। ਸੂਚਨਾ ਤਕਨਾਲੋਜੀ ਮੰਤਰਾਲੇ ਨੇ ਟੈਲੀਗ੍ਰਾਮ ਐਪ ਉੱਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ 22 ਜੂਨ 2026 ਤੱਕ ਲਾਗੂ ਰਹੇਗੀ।

ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਅਨੁਸਾਰ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਆਈ.ਟੀ. ਐਕਟ 2000 ਦੀ ਧਾਰਾ 69ਏ ਤਹਿਤ ਇਹ ਆਦੇਸ਼ ਜਾਰੀ ਕੀਤਾ ਹੈ। ਇਸ ਤਹਿਤ ਭਾਰਤ ਵਿੱਚ ਟੈਲੀਗ੍ਰਾਮ ਦੀ ਵਰਤੋਂ ਉੱਤੇ ਰੋਕ ਲਗਾਈ ਗਈ ਹੈ। ਇਸ ਤੋਂ ਇਲਾਵਾ 30 ਜੂਨ 2026 ਤੱਕ ਪਹਿਲਾਂ ਭੇਜੇ ਗਏ ਮੈਸੇਜਾਂ ਨੂੰ ਐਡਿਟ ਕਰਨ ਦੀ ਸਹੂਲਤ ਵੀ ਬੰਦ ਕਰ ਦਿੱਤੀ ਗਈ ਹੈ।

ਸਰਕਾਰ ਦਾ ਕਹਿਣਾ ਹੈ ਕਿ ਕੁਝ ਤੱਤ ਟੈਲੀਗ੍ਰਾਮ ਦੀ ਐਡਿਟ ਫੀਚਰ ਦੀ ਵਰਤੋਂ ਕਰਕੇ ਪੁਰਾਣੇ ਮੈਸੇਜਾਂ ਨੂੰ ਬਦਲ ਕੇ ਝੂਠੇ ਪੇਪਰ ਲੀਕ ਦੇ ਸਬੂਤ ਤਿਆਰ ਕਰ ਰਹੇ ਸਨ। ਇਸ ਲਈ ਪ੍ਰੀਖਿਆ ਦੀ ਨਿਰਪੱਖਤਾ ਬਣਾਈ ਰੱਖਣ ਅਤੇ ਵੱਡੇ ਪੱਧਰ ਤੇ ਹੇਰਾਫੇਰੀ ਰੋਕਣ ਲਈ ਇਹ ਕਾਰਵਾਈ ਕੀਤੀ ਗਈ ਹੈ।

ਨੀਟ ਦੀ ਮੁੜ ਪ੍ਰੀਖਿਆ 21 ਜੂਨ 2026 ਨੂੰ ਹੋਣੀ ਹੈ। ਇਸ ਲਈ ਸਰਕਾਰ ਹਾਈ ਅਲਰਟ ’ਤੇ ਹੈ ਅਤੇ ਪੇਪਰ ਲੀਕ ਨੂੰ ਰੋਕਣ ਲਈ ਹਰ ਤਰ੍ਹਾਂ ਦੇ ਉਪਾਅ ਚੁੱਕ ਰਹੀ ਹੈ। ਟੈਲੀਗ੍ਰਾਮ ’ਤੇ ਇਸ ਪਾਬੰਦੀ ਨਾਲ ਵਿਦਿਆਰਥੀਆਂ ਅਤੇ ਲੋਕਾਂ ਵਿੱਚ ਚਰਚਾ ਛਿੜ ਗਈ ਹੈ। ਐਨ.ਟੀ.ਏ. ਨੇ ਅਪੀਲ ਕੀਤੀ ਹੈ ਕਿ ਵਿਦਿਆਰਥੀ ਆਪਣੀ ਤਿਆਰੀ ਉੱਤੇ ਧਿਆਨ ਦੇਣ ਅਤੇ ਅਫਵਾਹਾਂ ਤੋਂ ਬਚਣ।

 

 

Exit mobile version