The Khalas Tv Blog Punjab ਟੈਲੀਕਾਮ ਦੁਕਾਨਦਾਰਾਂ ਵੱਲੋਂ ਜੀਓ ਦੇ ਫੋਨ ਤੇ ਸਿੱਮਾਂ ਦਾ ਬਾਈਕਾਟ ਕਰਨ ਦਾ ਐਲਾਨ
Punjab

ਟੈਲੀਕਾਮ ਦੁਕਾਨਦਾਰਾਂ ਵੱਲੋਂ ਜੀਓ ਦੇ ਫੋਨ ਤੇ ਸਿੱਮਾਂ ਦਾ ਬਾਈਕਾਟ ਕਰਨ ਦਾ ਐਲਾਨ

‘ਦ ਖ਼ਾਲਸ ਬਿਊਰੋ ( ਸਾਦਿਕ ) :- ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦੌਰਾਨ ਕੇਂਦਰ ਸਰਕਾਰ ਦੇ ਭਾਈਵਾਲ ਕਾਰਪੋਰੇਟ ਘਰਾਣਿਆਂ ਦੇ ਵਪਾਰਕ ਅਦਾਰਿਆਂ ਨੂੰ ਆਰਥਿਕ, ਪੱਖੋਂ ਕਮਜ਼ੋਰ ਕਰਨ ਲਈ ਇਨ੍ਹਾਂ ਦੇ ਉਤਪਾਦਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੰਦਿਆਂ ਜੀਓ ਦੇ ਸਿਮ, ਮੋਬਾਈਲ ਫੋਨ, ਰਿਲਾਇੰਸ ਦਾ ਡੀਜ਼ਲ-ਪੈਟਰੋਲ ਆਦਿ ਨਾ ਵਰਤਣ ਦੀ ਅਪੀਲ ਕੀਤੀ ਸੀ, ਜਿਸ ਦੇ ਚੱਲਦਿਆਂ ਸਥਾਨਕ ਦੁਕਾਨਦਾਰਾਂ ਨੇ ਮੀਟਿੰਗ ਕਰ ਕੇ ਉਕਤ ਉਤਪਾਦ ਨਾ ਵੇਚਣ ਦਾ ਫ਼ੈਸਲਾ ਕੀਤਾ ਹੈ।

ਇਸ ਮੌਕੇ ਮੋਬਾਈਲ ਵਿਕਰੇਤਾ ਸੰਨੀ ਬਾਂਸਲ ਤੇ ਲਵਦੀਪ ਨਿੱਕੂ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਲੋਕ ਮਾਰੂ ਬਿੱਲ ਵਾਪਸ ਲੈਣ ਤੱਕ ਦੁਕਾਨਦਾਰਾਂ ਵੱਲੋਂ ਇਹ ਬਾਈਕਾਟ ਜਾਰੀ ਰਹੇਗਾ। ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਜੀਓ ਨੂੰ ਬੰਦ ਕਰਕੇ ਹੋਰ ਕੰਪਨੀਆਂ ਦੇ ਕੁਨੇਕਸ਼ਨ ਲੈਣ ਲਈ ਵੀ ਕਾਫੀ ਲੋਕ ਆ ਰਹੇ ਹਨ।

Exit mobile version