The Khalas Tv Blog India ਤੇਜਸਵੀ ਯਾਦਵ ਨੇ ਬਿਹਾਰੀਆਂ ਲਈ ਕੀਤਾ ਵੱਡਾ ਐਲਾਨ! ਪੰਜਾਬ ਦੀ ਤਰ੍ਹਾਂ ਸਹੂਲਤ ਦੇਣ ਦਾ ਕੀਤਾ ਵਾਅਦਾ
India

ਤੇਜਸਵੀ ਯਾਦਵ ਨੇ ਬਿਹਾਰੀਆਂ ਲਈ ਕੀਤਾ ਵੱਡਾ ਐਲਾਨ! ਪੰਜਾਬ ਦੀ ਤਰ੍ਹਾਂ ਸਹੂਲਤ ਦੇਣ ਦਾ ਕੀਤਾ ਵਾਅਦਾ

ਬਿਊਰੋ ਰਿਪੋਰਟ – ਬਿਹਾਰ (Bihar) ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਲੀਡਰ ਤੇਜਸਵੀ ਯਾਦਵ (Tejashwi Yadav) ਨੇ ਪੰਜਾਬ ਦੀ ਤਰਜ ‘ਤੇ ਆਪਣੇ ਸੂਬੇ ਵਿੱਚ 200 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਐਨਡੀਏ ਨੇ ਕਈ ਸਾਲਾ ਤੱਕ ਬਿਹਾਰ ਵਿੱਚ ਰਾਜ ਕੀਤਾ ਹੈ ਪਰ ਇਸ ਦੇ ਬਾਵਜੂਦ ਬਿਹਾਰ ਵਿੱਚ ਇਸ ਸਮੇਂ ਸਭ ਤੋਂ ਮਹਿੰਗੀ ਬਿਜਲੀ ਮਿਲ ਰਹੀ ਹੈ। 

ਤੇਜਸਵੀ ਨੇ ਕਿਹਾ ਕਿ ਜੇਕਰ ਬਿਹਾਰ ਵਿੱਚ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ 200 ਯੂਨਿਟ ਮੁਫਤ ਬਿਜਲੀ ਸੂਬੇ ਦੇ ਲੋਕਾਂ ਨੂੰ ਦੇਣਗੇ। ਉਨ੍ਹਾਂ ਦੱਸਿਆ ਕਿ ਲੋਕ ਮਹਿੰਗੀ ਬਿਜਲੀ ਤੋਂ ਪਰੇਸ਼ਾਨ ਹੋ ਚੁੱਕੇ ਹਨ ਅਤੇ ਉਹ ਇਸ ਫੈਸਲੇ ਦੇ ਨਾਲ ਲੋਕਾਂ ਨੂੰ ਰਾਹਤ ਦੇਣਗੇ।

ਦੱਸ ਦੇਈਏ ਕਿ ਬਿਹਾਰ ਵਿੱਚ ਅਗਲੇ ਸਾਲ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ, ਜਿਸ ਨੂੰ ਲੈ ਕੇ ਸਾਰਿਆਂ ਪਾਰਟੀਆਂ ਲੋਕਾਂ ਨਾਲ ਵਾਅਦੇ ਕਰ ਰਹੀਆਂ ਹਨ।

ਇਹ ਵੀ ਪੜ੍ਹੋ –  ਪਟਨਾ ਹਾਈ ਕੋਰਟ ਨੇ ਮੌਤ ਦੀ ਸਜ਼ਾ ਦਾ ਬਦਲਿਆ ਫੈਸਲਾ! ਮੋਦੀ ਦੀ ਰੈਲੀ ‘ਚ ਕੀਤੇ ਸੀ ਧਮਾਕੇ

 

 

Exit mobile version