The Khalas Tv Blog International ਬ੍ਰਿਟੇਨ ਦੇ ਗੁਰਦੁਆਰੇ ’ਚ ਹੋਏ ਹਮਲੇ ਦੇ ਮਾਮਲੇ ’ਚ 17 ਸਾਲਾ ਲੜਕਾ ਗ੍ਰਿਫ਼ਤਾਰ
International Punjab Religion

ਬ੍ਰਿਟੇਨ ਦੇ ਗੁਰਦੁਆਰੇ ’ਚ ਹੋਏ ਹਮਲੇ ਦੇ ਮਾਮਲੇ ’ਚ 17 ਸਾਲਾ ਲੜਕਾ ਗ੍ਰਿਫ਼ਤਾਰ

ਲੰਦਨ: ਬੀਤੇ ਦਿਨੀਂ ਬ੍ਰਿਟੇਨ ਵਿੱਚ ਕੈਂਟ ਦੇ ਸ਼ਹਿਰ ਗ੍ਰੇਵਸੈਂਡ ਦੇ ਇੱਕ ਗੁਰਦੁਆਰੇ ਵਿੱਚ ਇੱਕ ਨਾਬਾਲਿਗ ਨੇ 2 ਸ਼ਰਧਾਲੂਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਹੁਣ ਪੁਲਿਸ ਨੇ ਇਸ ਸਬੰਧੀ 17 ਸਾਲਾਂ ਦੇ ਇੱਕ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ’ਤੇ ਕਤਲ ਦੀ ਕੋਸ਼ਿਸ਼ ਦੇ ਇਲਜ਼ਾਮ ਲਾਏ ਗਏ ਹਨ।

ਕੈਂਟ ਪੁਲਿਸ ਮੁਤਾਬਕ ਮੁਲਜ਼ਮ ਨੂੰ ਮੇਡਸਟੋਨ ਕਰਾਊਨ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ’ਤੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਯਤਨ ਦੇ ਨਾਲ ਹਮਲਾ ਕਰਨ, ਗ਼ੈਰਕਾਨੂੰਨੀ ਹਿੰਸਾ ਦੀ ਵਰਤੋਂ ਕਰਨ ਜਾਂ ਧਮਕੀ ਦੇਣ, ਜਾਨੋਂ ਮਾਰਨ ਦੀ ਧਮਕੀ ਦੇਣ, ਤੇਜ਼ਧਾਰ ਨੂੰ ਹਥਿਆਰ ਨਾਲ ਕਿਸੇ ਵਿਅਕਤੀ ਨੂੰ ਧਮਕਾਉਣ ਅਤੇ ਜਨਤਕ ਥਾਂ ’ਤੇ ਤੇਜ਼ਧਾਰ ਵਸਤੂ ਰੱਖਣ ਦਾ ਦੋਸ਼ ਲਾਇਆ ਗਿਆ ਹੈ।

ਇਹ ਘਟਨਾ ਗ੍ਰੈਵਸੈਂਡ ਵਿਖੇ ਸ੍ਰੀ ਗੁਰੂ ਨਾਨਕ ਸ੍ਰੀ ਦਰਬਾਰ ਗੁਰਦੁਆਰੇ ਵਿੱਚ ਵੀਰਵਾਰ ਨੂੰ ਵਾਪਰੀ ਸੀ। ਇਸ ਮਾਮਲੇ ’ਚ ਅਦਾਲਤ ਨੇ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ ਸੀ ਅਤੇ ‘ਮਾਨਸਿਕ ਸਿਹਤ’ ਦੀ ਜਾਂਚ ਲਈ ਅਧਿਕਾਰੀਆਂ ਵੱਲੋਂ ਉਸ ਨੂੰ ਜਾਂਚ ਲਈ ਅਧਿਕਾਰੀਆਂ ਵੱਲੋਂ ਉਸ ਨੂੰ ਤੁਰੰਤ ਹਿਰਾਸਤ ਵਿੱਚ ਲਿਆ ਗਿਆ ਸੀ। ਮਾਨਸਿਕ ਸਿਹਤ ਦੀ ਜਾਂਚ ਮਗਰੋਂ ਉਸ ਨੂੰ ਮੈਡਵੇਅ ਯੂਥ ਕੋਰਟ ਵਿੱਚ ਕੱਲ੍ਹ ਵੀਰਵਾਰ ਨੂੰ ਪੇਸ਼ ਕੀਤਾ ਜਾਵੇਗਾ।

ਇਸ ਮਾਮਲੇ ਸਬੰਧੀ ਕੈਂਟ ਪੁਲਿਸ ਦੇ ਨਾਰਥ ਕੈਂਟ ਡਿਵੀਜ਼ਨਲ ਕਮਾਂਡਰ ਚੀਫ਼ ਸੁਪਰਡੈਂਟ ਐਂਜੀ ਚੈਪਮੇਨ ਨੇ ਕਿਹਾ ਕਿ ਅਸੀਂ ਇਸ ਨੂੰ ਧਾਰਮਿਕ ਤੌਰ ’ਤੇ ਭੜਕਾਉਣ ਵਾਲਾ ਮਾਮਲਾ ਮੰਨ ਰਹੇ ਹਾਂ। ਇਹ ਸਥਾਨਕ ਲੋਕਾਂ ਲਈ ਪ੍ਰੇਸ਼ਾਨ ਕਰਨ ਵਾਲੀ ਘਟਨਾ ਸੀ ਤੇ ਸਾਡੇ ਅਧਿਕਾਰੀ ਭਾਈਚਾਰੇ ਨਾਲ ਰਾਬਤਾ ਬਣਾ ਕੇ ਰੱਖਣਗੇ ਅਤੇ ਖੇਤਰ ਵਿਚ ਗਸ਼ਤ ਕਰਦੇ ਰਹਿਣਗੇ।

Exit mobile version