The Khalas Tv Blog India ਭਾਰਤ ਸਮੇਤ ਪੂਰੀ ਦੁਨੀਆ ਭਰ ‘ਚ ਹਵਾਈ,ਰੇਲ,ਬੈਂਕ,ਟੀਵੀ,ਦੂਰਸੰਚਾਰ ਠੱਪ !
India International Punjab

ਭਾਰਤ ਸਮੇਤ ਪੂਰੀ ਦੁਨੀਆ ਭਰ ‘ਚ ਹਵਾਈ,ਰੇਲ,ਬੈਂਕ,ਟੀਵੀ,ਦੂਰਸੰਚਾਰ ਠੱਪ !

 

ਬਿਉਰੋ ਰਿਪੋਰਟ — ਮਾਇਕ੍ਰੋਸਾਫਟ ਕਾਰਪ ਦੀ ਕਲਾਉਡ ਸਰਵਿਸੇਜ ਵਿੱਚ ਤਕਨੀਕੀ ਖਰਾਬੀ ਦੀ ਵਜ੍ਹਾ ਕਰਕੇ ਸ਼ੁੱਕਰਵਾਰ 19 ਜੁਲਾਈ ਨੂੰ ਭਾਰਤ ਸਮੇਤ ਪੂਰੀ ਦਨੀਆ ਵਿੱਚ ਵੱਡੇ ਪੈਮਾਨੇ ‘ਤੇ ਉਡਾਣਾਂ ਪ੍ਰਭਾਵਿਤ ਹੋਇਆ ਹਨ । ਕੁਝ ਫਲਾਇਟਾਂ ਨੂੰ ਕੈਂਸਲ ਕਰਨਾ ਪਿਆ ਹੈ ਕੁਝ ਦੇਰੀ ਨਾਲ ਚੱਲ ਰਹੀਆਂ ਹਨ। ਭਾਰਤ ਵਿੱਚ ਵੀ ਕਈ ਘਰੇਲੂ ਉਡਾਣਾਂ ਹੁਣ ਤੱਕ ਰੱਦ ਹੋ ਚੁੱਕਿਆ ਹਨ । ਇਸ ਦਾ ਅਸਰ ਕਈਆਂ ਬੈਂਕ ,ਦੂਰਸੰਚਾਰ ,ਟੀਵੀ ਬਰਾਡਕਾਸਟ ‘ਤੇ ਵੀ ਵੇਖਣ ਨੂੰ ਮਿਲ ਰਿਹਾ ਹੈ । ਬ੍ਰਿਟੇਨ ਦੀ ਟ੍ਰੇਨ ਕੰਪਨੀ ਨੇ ਆਪਰੇਸ਼ਨ ਰੁਕਣ ਦਾ ਵੀ ਖਦਸ਼ਾ ਜਤਾਇਆ ਹੈ । ਇੱਕ ਵੱਡੀ ਟ੍ਰੇਨ ਕੰਪਨੀ ਨੇ ਕਿਹਾ ਹੈ ਵੱਡੇ ਪੱਧਰ ‘ਤੇ ਤਕਨੀਕੀ ਪਰੇਸ਼ਾਨੀ ਆ ਰਹੀ ਹੈ । ਬ੍ਰਿਟੇਨ ਦਾ ਸਕਾਈ ਨਿਊਜ਼ ਚੈੱਨਲ ਆਫ ਏਅਰ ਹੋ ਗਿਆ ਹੈ । ਆਸਟ੍ਰੇਲੀਆ ਵਿੱਚ ਟੈਲਿਕਮਯੂਨਿਕੇਸ਼ਨ ਗਰੁੱਪ ਟੇਲਸਟ੍ਰਾ ਦੀਆਂ ਸੇਵਾਵਾਂ ਪ੍ਰਭਾਵਿਤ ਹੋਇਆ ਹਨ । ਹੈਦਰਾਬਾਦ ਅਤੇ ਬੈਂਗਲੁਰੂ ਵਿੱਚ ਜ਼ਿਆਦਾਤਰ ਕਾਰਪੋਰੇਟ ਕੰਪਨੀਜ਼ ਨੇ ਵਾਇਰਸ ਅਟੈਕ ਦੀ ਗੱਲ ਕਹੀ ਹੈ । ਸਿਸਟਮ ਬਲੂ ਸਕ੍ਰੀਨ ਵਿੱਚ ਆਉਣ ਦੇ ਬਾਅਦ ਰੀਸਟਰਾਟ ਹੋ ਰਿਹਾ ਹੈ। ਹੈਦਰਾਬਾਦ ਵਿੱਚ ਕਈ ਕੰਪਨੀਆਂ ਨੇ ਆਪਣੇ ਮੁਲਾਜ਼ਮਾਂ ਨੂੰ 2 ਘੰਟੇ ਸਿਸਟਮ ਆਫ ਕਰਨ ਨੂੰ ਕਿਹਾ ਹੈ ।

ਮਾਇਕ੍ਰੋਸਾਫ਼ਟ ਦੇ ਐਜਯੋਰ ਕਲਾਊਡ ਅਤੇ ਮਾਇਕ੍ਰੋਸਾਫਟ 365 ਸਰਵਿਸੇਜ ਵਿੱਚ ਪਰੇਸ਼ਾਨੀ ਆਈ ਹੈ । ਮਾਇਕ੍ਰੋਸਾਫ਼ਟ ਨੇ ਕਿਹਾ ਹੈ ਕਿ ਅਸੀਂ ਇਸ ਮੁੱਦੇ ਤੋਂ ਜਾਣੂ ਹਾਂ ਅਸੀਂ ਨਵੀਂ ਟੀਮਾਂ ਨੂੰ ਇਸ ਨੂੰ ਸੁਲਝਾਉਣ ਵਿੱਚ ਸ਼ਾਮਲ ਕੀਤਾ ਹੈ,ਅਸੀਂ ਇਸ ਦੇ ਕਾਰਨਾਂ ਦਾ ਪਤਾ ਲੱਗਾ ਰਹੇ ਹਾਂ ।

ਬੁਕਿੰਗ,ਚੈੱਕ-ਇਨ ਸਮੇਤ ਆਨਲਾਈਨ ਸਰਵਿਸੇਜ ਪ੍ਰਭਾਵਿਤ

ਭਾਰਤ ਦੀ ਚਾਰ ਏਅਰ ਲਾਇੰਸ ਇੰਡੀਗੋ,ਸਪਾਇਸਜੈੱਟ,ਏਅਰ ਇੰਡੀਆ ਅਤੇ ਅਕਾਸਾ ਨੇ ਦੱਸਿਆ ਕਿ ਉਨ੍ਹਾਂ ਦੀ ਬੁਕਿੰਗ,ਚੈੱਕ-ਇਨ ਅਤੇ ਫਲਾਇਟ ਅਪਡੇਟ ਸਰਵਿਸ ਵਿੱਚ ਤਕਨੀਕੀ ਖਰਾਬੀ ਆ ਰਹੀ ਹੈ ।

ਅਕਾਸਾ ਏਅਰਲਾਇੰਸ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਕੁਝ ਆਨਲਾਈਨ ਸਰਵਿਸੇਜ ਮੁੰਬਈ ਅਤੇ ਦਿੱਲੀ ਏਅਰਪੋਰਟ ‘ਤੇ ਪ੍ਰਭਾਵਿਤ ਰਹਿਣਗੀਆਂ । ਬੁਕਿੰਗ,ਚੈੱਕ-ਇਨ ਸਰਵਿਸੇਜ ਸਮੇਤ ਸਾਡੀ ਕੁਝ ਆਨਲਾਈਨ ਸੇਵਾਵਾਂ ਅਸਥਾਈ ਰੂਪ ਤੋਂ ਪ੍ਰਭਾਵਿਤ ਹਨ ।

ਸਪਾਈਸ ਜੈੱਟ ਨੇ ਕਿਹਾ ਮੌਜੂਦਾ ਸਮੇਂ ਉਡਾਣਾਂ ਨੂੰ ਅਪਡੇਟ ਕਰਨ ਵਿੱਚ ਤਕਨੀਕੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਾਂ । ਸਾਡੀ ਟੀਮ ਇਸ ਨੂੰ ਸੁਲਝਾਉਣ ਵਿੱਚ ਕੰਮ ਕਰ ਰਹੀ ਹੈ । ਕਿਸੇ ਵੀ ਪਰੇਸ਼ਾਨੀ ਦੇ ਲਈ ਅਸੀਂ ਮੁਆਫ਼ੀ ਮੰਗ ਦੇ ਹਾਂ । ਪਰੇਸ਼ਾਨੀ ਨੂੰ ਹੱਲ ਕਰਨ ਤੋਂ ਬਾਅਦ ਅਸੀਂ ਤੁਹਾਨੂੰ ਇਤਲਾਹ ਕਰਾਂਗੇ ।

ਅਮਰੀਕਾ ਦੀ ਅਲਟ੍ਰਾ ਲੋ ਕਾਸਟ ਏਅਰਲਾਇੰਸ ਫੰਟੀਅਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ ਹੈ ਸਾਡੇ ਸਿਸਟਮ ਮੌਜੂਦਾ ਮਾਇਕ੍ਰੋਸਾਫਟ ਆਉਟੇਜ ਤੋਂ ਪ੍ਰਭਾਵਿਤ ਹਨ । ਜਿਸ ਦਾ ਅਸਰ ਹੋਰ ਕੰਪਨੀਆਂ ‘ਤੇ ਵੀ ਪੈ ਰਿਹਾ ਹੈ । ਇਸ ਦੌਰਾਨ ਬੁਕਿੰਗ,ਚੈੱਕ-ਇਨ,ਤੁਹਾਡੇ ਬੋਡਿੰਗ ਪਾਸ ਤੱਕ ਪਹੁੰਚ ਅਤੇ ਕੁਝ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ । ਅਸੀਂ ਤੁਹਾਡੇ ਕੋਲੋ ਸ਼ਾਂਤੀ ਦੀ ਉਮੀਦ ਕਰਦੇ ਹਾਂ।

ਆਈਟੀ ਸਿਸਟਮ ਠੱਪ ਹੋਣ ਦੀ ਵਜ੍ਹਾ ਕਰਕੇ ਸਿਡਨੀ ਏਅਰਪੋਰਟ ਅਤੇ ਯੂਨਾਇਡੇਟ ਏਅਰਲਾਇੰਸ ਦੇ ਜਹਾਜਾਂ ਦਾ ਵੀ ਆਪਰੇਸ਼ਨ ਰੁਕ ਗਿਆ ਹੈ ।

ਬਰਲਿਨ ਏਅਰਪੋਰਟ ‘ਤੇ ਵੀ ਚੈੱਕ-ਇਨ ਕਰਨ ਵਿੱਚ ਪਰੇਸ਼ਾਨੀ ਆ ਰਹੀ ਹੈ । ਸਪੇਨ ਦੇ ਹਵਾਈ ਅੱਡਿਆਂ ‘ਤੇ ਵੀ IT ਵਿੱਚ ਪਰੇਸ਼ਾਨੀ ਆ ਰਹੀ ਹੈ ।

Exit mobile version