‘ਦ ਖ਼ਾਲਸ ਬਿਊਰੋ :- ਪੰਜਾਬ ਦੇ ਈਟੀਟੀ ਅਧਿਆਪਕ ਨੌਕਰੀ ਲਈ ਲੰਬੇ ਸਮੇਂ ਤੋਂ ਸੜਕਾਂ ‘ਤੇ ਹਨ। ਅਧਿਆਪਕਾਂ ਵੱਲੋਂ ਮੰਗਾਂ ਦੀ ਪੂਰਤੀ ਲਈ ਕਦੇ ਰੋਸ ਮਾਰਚ ਕੀਤੇ ਜਾ ਰਹੇ ਹਨ ਅਤੇ ਕਿਤੇ ਪੱਕੇ ਮੋਰਚੇ ਲਾਏ ਹੋਏ ਹਨ। ਪਰ ਅੱਜ ਇੱਕ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਚਕਮਾ ਦੇ ਕੇ ਚੰਡੀਗੜ੍ਹ ਸਥਿਤ ਰਿਹਾਇਸ਼ ਨੇੜੇ ਟਾਵਰ ‘ਤੇ ਈਟੀਟੀ ਅਧਿਆਪਕ ਚੜ੍ਹ ਗਿਆ ਹੈ। ਉਸਦੇ ਹੱਥ ਵਿੱਚ ਪੈਟਰੋਲ ਦੀ ਬੋਤਲ ਵੀ ਹੈ। ਜਿਸਦੀ ਖਬਰ ਮਿਲਦਿਆਂ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਉਸ ਨੂੰ ਹੇਠਾਂ ਉਤਾਰਨ ਲਈ ਘਟਨਾ ਸਥਲ ਤੇ ਪਹੁੰਚ ਗਏ ਹਨ।