The Khalas Tv Blog Punjab ਸਰਕਾਰ ਨੇ ਨਹੀਂ ਸੁਣੀ ਤਾਂ ਹੁਣ ਇੰਝ ਪਹੁੰਚਾਉਣਗੇ ਕੰਨੀਂ ਗੱਲ
Punjab

ਸਰਕਾਰ ਨੇ ਨਹੀਂ ਸੁਣੀ ਤਾਂ ਹੁਣ ਇੰਝ ਪਹੁੰਚਾਉਣਗੇ ਕੰਨੀਂ ਗੱਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- 15 ਅਗਸਤ ਨੂੰ ਲੈ ਕੇ ਕੱਚੇ ਅਧਿਆਪਕ ਯੂਨੀਅਨ ਵੱਲੋਂ ਸਰਵ-ਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਗਿਆ ਹੈ, ਜਿਸ ਵਿੱਚ ਕੈਬਨਿਟ ਮੰਤਰੀਆਂ ਦਾ ਘਿਰਾਉ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿੱਥੇ ਉਹ ਝੰਡਾ ਲਹਿਰਾਉਣਗੇ। ਕੱਚੇ ਅਧਿਆਪਕ ਉੱਥੇ ਜਾ ਕੇ ਅਪੀਲ ਕਰਨਗੇ ਕਿ ਕੈਬਨਿਟ ਰੱਖੋ ਤੇ ਸਾਨੂੰ ਵੀ ਆਜ਼ਾਦੀ ਦਿਉ। ਇਸ ਪ੍ਰਦਰਸ਼ਨ ਦੀ ਆਗਵਾਈ ਅਜਮੇਰ ਔਲਖ, ਗਗਨ ਅਬੋਹਰ ਅਤੇ ਦਵਿੰਦਰ ਸੰਧੂ ਕਰਨਗੇ। ਇਸ ਤਹਿਤ 14 ਅਗਸਤ ਨੂੰ ਸਵੇਰੇ 11 ਵਜੇ ਹੋਣ ਵਾਲੀ ਮੀਟਿੰਗ ਵਿੱਚ ਅੰਮ੍ਰਿਤਸਰ, ਜਲੰਧਰ, ਤਰਨ ਤਾਰਨ ਅਤੇ ਕਪੂਰਥਲਾ ਦੇ ਆਗੂ ਅਤੇ ਹੋਰ ਸਾਰੇ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਇਸਦੇ ਨਾਲ ਹੀ ਅਧਿਆਪਕਾਂ ਨੇ ਲੋਕਾਂ ਨੂੰ ਇੱਕ ਰਾਤ ਕੱਟਣ ਜੋਗਾ ਲੋੜੀਂਦਾ ਸਮਾਨ ਲਿਆਉਣ ਲਈ ਵੀ ਕਿਹਾ ਹੈ।

ਵੀਰਪਾਲ ਕੌਰ ਸਿਧਾਣਾ ਦੀ ਅਗਵਾਈ ਹੇਠ ਬਠਿੰਡਾ ਵਿੱਚ ਐੱਫਐੱਮ (FM) ਦਾ ਘਿਰਾਉ ਕੀਤਾ ਜਾਵੇਗਾ। ਇਸ ਦੌਰਾਨ ਫ਼ਾਜ਼ਿਲਕਾ ਜ਼ਿਲ੍ਹੇ ਦੇ ਲੋਕ ਉਨ੍ਹਾਂ ਨਾਲ ਸ਼ਾਮਿਲ ਹੋਣਗੇ। ਮੁਹਾਲੀ ਵਿੱਚ ਜਸਵੰਤ ਪੰਨੂ ਜਥੇ ਦੀ ਅਗਵਾਈ ਕਰਨਗੇ। ਅੰਮ੍ਰਿਤਸਰ ਵਿੱਚ ਕੰਪਨੀ ਬਾਗ ਵਿੱਚ ਅਧਿਆਪਕਾਂ ਦਾ ਇਕੱਠ ਕੀਤਾ ਜਾਵੇਗਾ। ਬਾਕੀ ਜ਼ਿਲ੍ਹੇ ਆਪਣੇ-ਆਪਣੇ ਜ਼ਿਲ੍ਹੇ ਵਿੱਚ ਹੀ ਪ੍ਰੋਗਰਾਮ ਕਰਨਗੇ। ਸੰਗਰੂਰ ਵਿੱਚ ਸਿੱਖਿਆ ਮੰਤਰੀ ਦਾ ਘਿਰਾਉ ਨਾ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ। ਹਰੇਕ ਜਗ੍ਹਾ ‘ਤੇ 15 ਅਗਸਤ ਨੂੰ ਇਕੱਠੇ ਹੋਣ ਲਈ ਪ੍ਰਦਰਸ਼ਕਾਰੀਆਂ ਨੂੰ ਥਾਂ ਜ਼ਿਲ੍ਹਾ ਕਮੇਟੀਆਂ ਦੇਣਗੀਆਂ। ਸਾਰਿਆਂ ਨੂੰ ਇਕੱਠੇ ਹੋਣ ਲਈ ਸਵੇਰੇ 8 ਵਜੇ ਦਾ ਸਮਾਂ ਦਿੱਤਾ ਗਿਆ ਹੈ।

Exit mobile version