ਸੰਗਰੂਰ : ਪਿਛਲੇ ਹਫਤੇ ਸੰਗਰੂਰ ਵਿੱਚ 8736 ਅਧਿਆਪਕਾਂ ‘ਤੇ ਹੋਏ ਲਾਠੀਚਾਰਜ ਦੇ ਬਾਅਦ ਟੀਚਰਾਂ ਦਾ ਗੁੱਸਾ ਭੜਕਿਆ ਹੋਇਆ ਹੈ । ਅਧਿਆਪਕਾਂ ਨੇ ਇਸ ਦਾ ਵਿਰੋਧ ਜਤਾਉਂਦੇ ਹੋਏ ਪ੍ਰਦਰਸ਼ਨ ਦਾ ਅਨੋਖਾ ਤਰੀਕਾ ਅਪਣਾਇਆ ਹੈ । ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 7 ਦਿਨਾਂ ਦੇ ਅੰਦਰ ਜਨਤਾ ਦੀ ਅਦਾਲਤ ਵਿੱਚ ਆਕੇ ਜਵਾਬ ਦੇਣ ਲਈ ਕਿਹਾ ਹੈ ਕਿਉਂਕਿ ਉਨ੍ਹਾਂ ਨੇ ਵੋਟ ਲੈਣ ਵੇਲੇ ਝੂਠ ਬੋਲਿਆ ਸੀ ।
ਅਧਿਆਪਕਾਂ ਨੇ ਇਹ ਨੋਟਿਸ ਆਪਣੇ ਲੈਟਰ ਪੈਡ ‘ਤੇ ਜਾਰੀ ਕੀਤੀ ਹੈ । ਇਸ ਵਿੱਚ ਮੁੱਖ ਦਫਤਰ ਦਾ ਪਤਾ ਖੁਰਾਨਾ ਟੰਕੀ ਸੰਗਰੂਰ ਲਿਖਿਆ ਹੈ । ਇਹ ਉਹ ਥਾਂ ਹੈ ਜਿੱਥੇ ਪੁਲਿਸ ਨੇ ਮੁੱਖ ਮੰਤਰੀ ਦੇ ਘਰ ਜਾਂਦੇ ਸਮੇਂ ਅਧਿਆਪਕਾਂ ‘ਤੇ ਲਾਠੀ ਚਾਰਜ ਕੀਤਾ ਸੀ । ਅਧਿਆਪਕਾਂ ਨੇ ਆਪਣੇ ਨੋਟਿਸ ਵਿੱਚ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਆਪਸ਼ਨ ਦਿੱਤਾ ਹੈ ਕਿ ਉਹ ਆਪਣਾ ਜਵਾਬ ਸੋਸ਼ਲ ਮੀਡੀਆ ‘ਤੇ ਵੀ ਦੇ ਸਕਦੇ ਹਨ ।
ਮੁੱਖ ਮੰਤਰੀ ਨੇ ਪਹਿਲਾਂ ਜੋ ਐਲਾਨ ਕੀਤਾ ਸੀ ਉਸ ਨੂੰ ਲਾਗੂ ਕਰਨ
ਅਧਿਆਪਕ ਯੂਨੀਅਨ ਨੇ ਨੋਟਿਸ ਵਿੱਚ ਲਿਖਿਆ ਹੈ ਕਿ ਮੁੱਖ ਮੰਤਰੀ ਨੇ ਸਿਰਫ਼ ਅਧਿਆਪਕਾਂ ਦੀ ਤਨਖਾਹ ਵਧਾਈ ਹੈ ਇਸ ਦੇ ਇਲਾਵਾ ਜੋ ਵੀ ਐਲਾਨ ਕੀਤਾ ਹੈ ਉਹ ਪਹਿਲਾਂ ਤੋਂ ਲਾਗੂ ਸੀ । ਗਰਭਵਤੀ ਅਧਿਆਪਕਾਂ ਨੂੰ ਛੁੱਟੀਆਂ ਪਹਿਲਾਂ ਹੀ ਤਨਖਾਹ ਨਾਲ ਮਿਲ ਰਹੀ ਸੀ । 58 ਸਾਲ ਤੱਕ ਰੋਜ਼ਗਾਰ ਦੇਣ ਦਾ ਬਿਆਨ ਬੇਤੁਕਾ ਹੈ,ਕਿਉਂਕਿ ਹੁਣ ਤੱਕ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ ਦੀ ਗੱਲ ਕਿਸੇ ਵੀ ਸਰਕਾਰ ਨੇ ਨਹੀਂ ਕੀਤੀ ਹੈ।
ਝੂਠੇ ਪ੍ਰਚਾਰ ਨਾਲ ਸਿੱਖਿਅਕ ਪਰੇਸ਼ਾਨ
ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੇ ਜੋ ਨੋਟਿਸ ਭੇਜਿਆ ਹੈ ਉਸ ਵਿੱਚ ਲਿਖਿਆ ਹੈ ਕਿ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਗੁਮਰਾਹਕੁਨ ਪ੍ਰਚਾਰ ਸੋਸ਼ਲ ਮੀਡੀਆ,ਟੀਵੀ ਚੈਨਲ ਅਤੇ ਥਾਂ-ਥਾਂ ਲੱਗੇ ਬੋਰਡ ਦੇ ਜ਼ਰੀਏ ਕੀਤਾ ਜਾ ਰਿਹਾ ਹੈ। ਇਸ ਨਾਲ ਸਿੱਖਿਅਕ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋ ਗਏ ਹਨ । ਇਸ ਤੋਂ ਪਹਿਲਾਂ ਸੰਗਰੂਰ ਅਤੇ ਮਾਨਸਾ ਦੇ 2 ਅਧਿਆਪਕਾਂ ਵੱਲੋਂ ਬੱਚਿਆਂ ਕੋਲੋ ਪੰਜਾਬ ਸਰਕਾਰ ਖਿਲਾਫ ਨਾਅਰੇ ਲਗਵਾਉਣ ‘ਤੇ ਦੋਵੇ ਅਧਿਆਪਕਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਅਤੇ ਜੇਕਰ ਨਹੀਂ ਦੋਣਗੇ ਤਾਂ ਉਨ੍ਹਾਂ ਦੀ ਸੇਵਾ ਵੀ ਸਮਾਪਤ ਕੀਤੀ ਜਾ ਸਕਦੀ ਹੈ ।
ਸਿੱਖਿਆ ਵਿਭਾਗ ਦੀ ਚਿਤਾਵਨੀ
ਅਧਿਆਪਕਾਂ ਨੇ ਕਿਹਾ ਜਦੋਂ ਚੋਣਾਂ ਸੀ ਤਾਂ ਆਪ ਘਰ-ਘਰ ਜਾਕੇ ਵਾਅਦਾ ਕਰਦੇ ਸਨ ਪਰ ਹੁਣ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਦੂਜੀਆਂ ਪਾਰਟੀ ਵਾਂਗ ਵਾਅਦਾ ਖਿਲਾਫੀ ਕਰ ਰਹੇ ਹਨ। ਅਧਿਆਪਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੀ ਵਾਰ ਵੋਟ ਲੈਣ ਦੇ ਲਈ ਨਹੀਂ ਆਉਣਾ। ਫਿਰ ਨਾ ਕਹਿਣਾ ਜ਼ਲੀਲ ਕਰਕੇ ਘਰ ਤੋਂ ਬਹਾਰ ਕੱਢ ਦਿੱਤਾ। ਸੰਗਰੂਰ ਵਿੱਚ ਸ਼ਾਤਮਈ ਢੰਗ ਨਾਲ ਪ੍ਰਚਾਰ ਕਰ ਰਹੇ ਪ੍ਰਦਰਸ਼ਨਕਾਰੀਆਂ ‘ਤੇ ਜੋ ਜ਼ੁਲਮ ਕੀਤਾ ਹੈ ਉਹ ਭੁਲਾਉਣ ਦੇ ਲਾਇਕ ਨਹੀਂ ਹੈ । ਔਰਤ ਅਧਿਆਪਕਾਂ ਦੇ ਕੱਪੜੇ ਪਾੜ ਦਿੱਤੇ ਉਨ੍ਹਾਂ ਨਾਲ ਮਾੜਾ ਸਲੂਕ ਕੀਤਾ ਗਿਆ ਹੈ।