The Khalas Tv Blog Punjab ਚੋਣ ਡਿਊਟੀ ’ਤੇ ਜਾਂਦੇ ਅਧਿਆਪਕ ਜੋੜੇ ਦੀ ਸੜਕ ਹਾਦਸੇ ’ਚ ਮੌਤ
Punjab

ਚੋਣ ਡਿਊਟੀ ’ਤੇ ਜਾਂਦੇ ਅਧਿਆਪਕ ਜੋੜੇ ਦੀ ਸੜਕ ਹਾਦਸੇ ’ਚ ਮੌਤ

ਬਿਊਰੋ ਰਿਪੋਰਟ (ਮੋਗਾ, 14 ਦਸੰਬਰ 2025): ਅੱਜ (14 ਦਸੰਬਰ 2025) ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਹੋ ਰਹੀਆਂ ਹਨ। ਇਸੇ ਦੌਰਾਨ, ਚੋਣ ਡਿਊਟੀ ’ਤੇ ਜਾਂਦੇ ਇੱਕ ਅਧਿਆਪਕ ਜੋੜੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਅਧਿਆਪਕ ਜਸਕਰਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਦੀ ਕਾਰ ਸੂਏ (ਨਹਿਰ) ਵਿੱਚ ਡਿੱਗਣ ਕਾਰਨ ਦੋਵਾਂ ਦੀ ਮੌਤ ਹੋ ਗਈ।

ਇਹ ਦੁਖਦਾਈ ਘਟਨਾ ਬਾਘਾ ਪੁਰਾਣਾ ਨੇੜੇ ਪਿੰਡ ਸੰਗਤਪੁਰਾ ਕੋਲ ਵਾਪਰੀ। ਅਧਿਆਪਕ ਜਸਕਰਨ ਸਿੰਘ ਆਪਣੀ ਪਤਨੀ ਕਮਲਜੀਤ ਕੌਰ ਨੂੰ ਉਨ੍ਹਾਂ ਦੀ ਚੋਣ ਡਿਊਟੀ ਵਾਲੀ ਥਾਂ ਮਾੜੀ ਮੁਸਤਫਾ ਛੱਡਣ ਲਈ ਆ ਰਹੇ ਸਨ, ਜਦੋਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੂਏ ਵਿੱਚ ਜਾ ਡਿੱਗੀ। ਪਾਣੀ ਵਿੱਚ ਡੁੱਬਣ ਕਾਰਨ ਦੋਵੇਂ ਪਤੀ-ਪਤਨੀ ਇਸ ਦੁਨੀਆ ਵਿੱਚ ਨਹੀਂ ਰਹੇ।

ਇਸ ਘਟਨਾ ਦੀ ਜਾਣਕਾਰੀ ਅਧਿਆਪਕ ਜੈਕ ਸਰਾਂ ਨੇ ਦਿੱਤੀ। ਹਾਦਸੇ ਤੋਂ ਤੁਰੰਤ ਬਾਅਦ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।

ਇਸ ਦੁਖਦਾਈ ਘਟਨਾ ਕਾਰਨ ਚੋਣ ਡਿਊਟੀ ’ਤੇ ਤਾਇਨਾਤ ਅਧਿਆਪਕਾਂ ਅਤੇ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

Exit mobile version