‘ਦ ਖਾਲਸ ਬਿਉਰੋ:ਕੱਚੇ ਅਧਿਆਪਕਾਂ ਦੀਆਂ ਪੰਜ ਯੂਨੀਅਨਾਂ ਵੱਲੋਂ ਖਰੜ-ਮੁਹਾਲੀ ਹਾਈਵੇਅ ‘ਤੇ ਲਗਾਇਆ ਗਿਆ ਧਰ ਨਾ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਧਰਨਾ 6 ਮਹੀਨਿਆਂ ਤੋਂ ਚੱਲ ਰਿਹਾ ਹੈ ਪਰ ਸਰਕਾਰ ਵੱਲੋਂ ਕੋਈ ਸੁਣਵਾਈ ਨਾ ਹੋਣ ‘ਤੇ ਬੀਤੇ ਕੱਲ੍ਹ ਕੱਚੇ ਅਧਿਆਪਕਾਂ ਵੱਲੋਂ ਖਰੜ-ਮੁਹਾਲੀ ਹਾਈਵੇਅ ਵੀ ਜਾਮ ਕੀਤਾ ਗਿਆ ਸੀ। ਪ੍ਰਦਰ ਸ਼ਨ ਕਰਕੇ ਸਥਾਨਕ ਅਤੇ ਹੋਰ ਕੰਮਕਾਜੀ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਕਰਕੇ ਪ੍ਰਦਰਸ਼ ਨਕਾਰੀ ਅਧਿਆਪਕਾਂ ਵੱਲੋਂ ਫਿਲਹਾਲ ਧਰਨਾ ਮੁਲਤਵੀ ਕੀਤਾ ਗਿਆ ਹੈ।