The Khalas Tv Blog Punjab ਤਰਨ ਤਾਰਨ ਜ਼ਿਮਨੀ ਚੋਣ: ਵੋਟਿੰਗ ਫੀਸਦ ‘ਆਪ’ ਦੇ ਪੱਖ ਵਿੱਚ, ਅੰਮ੍ਰਿਤਪਾਲ ਸਿੰਘ ਦੀ ਪਾਰਟੀ ਕਰ ਸਕਦੀ ਉਲਟਫੇਰ
Punjab

ਤਰਨ ਤਾਰਨ ਜ਼ਿਮਨੀ ਚੋਣ: ਵੋਟਿੰਗ ਫੀਸਦ ‘ਆਪ’ ਦੇ ਪੱਖ ਵਿੱਚ, ਅੰਮ੍ਰਿਤਪਾਲ ਸਿੰਘ ਦੀ ਪਾਰਟੀ ਕਰ ਸਕਦੀ ਉਲਟਫੇਰ

ਬਿਊਰੋ ਰਿਪੋਰਟ (11 ਨਵੰਬਰ, 2025): ਤਰਨਤਾਰਨ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣਾਂ ਲਈ ਮੰਗਲਵਾਰ ਨੂੰ ਵੋਟਿੰਗ ਹੋਈ। ਚੋਣ ਕਮਿਸ਼ਨ ਅਨੁਸਾਰ ਸ਼ਾਮ 6 ਵਜੇ ਤੱਕ 60.95% ਵੋਟਿੰਗ ਹੋਈ। ਇਸ ਅੰਕੜੇ ਵਿੱਚ ਬਦਲਾਅ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਆਮ ਆਦਮੀ ਪਾਰਟੀ (AAP) ਨੂੰ ਸਿੱਧਾ ਫਾਇਦਾ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਲੋਕਾਂ ਵਿੱਚ ਨਾ ਤਾਂ ਸਰਕਾਰ ਪ੍ਰਤੀ ਜ਼ਿਆਦਾ ਨਾਰਾਜ਼ਗੀ ਹੈ ਅਤੇ ਨਾ ਹੀ ਉਹ ਚੋਣਾਂ ਪ੍ਰਤੀ ਨਿਰਾਸ਼ ਹਨ।

ਹਾਲਾਂਕਿ, ਇੱਥੇ ਖ਼ਾਲਿਸਤਾਨ ਸਮਰਥਕ ਸੰਸਦ ਮੈਂਬਰ ਅੰਮ੍ਰਿਤਪਾਲ ਪਿਛਲੀਆਂ ਜ਼ਿਮਨੀ ਚੋਣਾਂ ਦੇ ਮੁਕਾਬਲੇ ਇੱਕ ਵੱਖਰਾ ਕਾਰਕ ਹਨ, ਜਿਨ੍ਹਾਂ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਹਿਲੀ ਵਾਰ ਚੋਣ ਲੜੀ ਹੈ। ਇਸ ਦਾ ਪ੍ਰਦਰਸ਼ਨ ਵੀ ਕਾਫ਼ੀ ਹੱਦ ਤੱਕ ਹੈਰਾਨ ਕਰ ਸਕਦਾ ਹੈ।

ਇਸ ਤੋਂ ਇਲਾਵਾ ਕਾਂਗਰਸ ਦੇ ਨਾਲ ਅਕਾਲੀ ਦਲ ਵੀ ਇੱਥੇ ਮੁਕਾਬਲੇ ਵਿੱਚ ਮੰਨਿਆ ਜਾ ਰਿਹਾ ਹੈ। ਪਰ ਪੰਜਾਬ ਵਿੱਚ ਸਰਕਾਰ ਹੋਣ ਕਰਕੇ ‘ਆਪ’ ਨੂੰ ਫ਼ਾਇਦਾ ਮਿਲਦਾ ਦਿਖਾਈ ਦੇ ਰਿਹਾ ਹੈ।

ਉੱਥੇ ਹੀ 2022 ਤੋਂ ਲੈ ਕੇ ਹੁਣ ਤੱਕ ਹੋਈਆਂ 6 ਜ਼ਿਮਨੀ ਚੋਣਾਂ ਵਿੱਚੋਂ 5 ’ਤੇ ‘ਆਪ’ ਨੂੰ ਜਿੱਤ ਮਿਲੀ ਹੈ। ਛੇਵੀਂ ਸੀਟ ਇਸ ਲਈ ਹਾਰੀ ਕਿਉਂਕਿ ਉੱਥੇ ਪਾਰਟੀ ਵਿੱਚ ਬਗਾਵਤ ਹੋ ਗਈ ਸੀ।

Exit mobile version