ਵਿਧਾਨ ਸਭਾ ਹਲਕਾ ਤਰਨ ਤਾਰਨ ‘ਚ ਅੱਜ ਸਵੇਰੇ ਤੋਂ ਜ਼ਿਮਨੀ ਚੋਣ ਲਈ ਵੋਟਿੰਗ ਲਗਾਤਾਰ ਜਾਰੀ ਹੈ, ਜੋ ਸ਼ਾਮ 6 ਵਜੇ ਤੱਕ ਚੱਲੇਗੀ। ਦਰਅਸਲ ਤਰਨਤਾਰਨ ਵਿਧਾਨ ਸਭਾ ਸੀਟ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਦੇ ਬਾਅਦ ਖਾਲੀ ਹੋਈ ਸੀ।15 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 1.92 ਲੱਖ ਵੋਟਰ ਕਰਨਗੇ। ਦੁਪਹਿਰ 3 ਵਜੇ ਤੱਕ, 48.84% ਵੋਟਿੰਗ ਦਰਜ ਕੀਤੀ ਗਈ ਹੈ।
9 ਵਜੇ ਤੱਕ 11 ਫੀਸਦੀ ਵੋਟਿੰਗ ਹੋਈ
11 ਵਜੇ ਤੱਕ 23.05 ਫੀਸਦੀ ਵੋਟਿੰਗ ਹੋਈ
1 ਵਜੇ ਤੱਕ 36.06 ਫ਼ੀਸਦੀ ਹੋਈ ਵੋਟਿੰਗ
3 ਵਜੇ ਤੱਕ 47.48 ਫ਼ੀਸਦੀ ਹੋਈ ਵੋਟਿੰਗ


