The Khalas Tv Blog Punjab ਪੰਜਾਬ ‘ਚ ਹੈਵਾਨੀਅਤ ! ਔਰਤ ਨੂੰ ਪਿੰਡ ‘ਚ ਨਗਨ ਘੁਮਾਇਆ ! ਫਿਰ ਵੀਡੀਓ ਵਾਇਰਲ ਕੀਤੀ
Punjab

ਪੰਜਾਬ ‘ਚ ਹੈਵਾਨੀਅਤ ! ਔਰਤ ਨੂੰ ਪਿੰਡ ‘ਚ ਨਗਨ ਘੁਮਾਇਆ ! ਫਿਰ ਵੀਡੀਓ ਵਾਇਰਲ ਕੀਤੀ

ਬਿਉਰੋ ਰਿਪੋਰਟ : ਤਰਨਤਾਰਨ ਦੇ ਵਲਟੋਹਾ ਪਿੰਡ ਵਿੱਚੋ ਇੱਕ ਬਹੁਤ ਹੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ । ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ । ਬਿਨਾਂ ਕੱਪੜਿਆਂ ਦੇ ਇੱਕ ਔਰਤ ਨੂੰ ਪਿੰਡ ਵਿੱਚ ਘੁਮਾਇਆ ਗਿਆ ਹੈ । ਦਰਅਸਲ ਪੀੜਤ ਔੜਤ ਦੇ ਪੁੱਤਰ ਨੇ ਲਵ ਮੈਰਿਜ ਕੀਤੀ ਸੀ ਜਿਸ ਤੋਂ ਕੁੜੀ ਦਾ ਪਰਿਵਾਰ ਨਰਾਜ਼ ਸੀ । ਕੁੜੀ ਦੇ ਪਰਿਵਾਰ ‘ਤੇ ਹੀ ਮੁੰਡੇ ਦੀ ਮਾਂ ਨੂੰ ਨੱਗਨ ਹਾਲਤ ਵਿੱਚ ਘੁਮਾਉਣ ਦੇ ਇਲਜ਼ਾਮ ਲੱਗੇ ਹਨ ।

ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ,ਫਿਲਹਾਲ ਉਹ ਫਰਾਰ ਦੱਸੇ ਜਾ ਰਹੇ ਹਨ,ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ । ਪੀੜਤ ਔਰਤ ਨੇ ਕਿਹਾ ਮੈਂ ਬਹੁਤ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਹੈ । ਪੁਲਿਸ ਮੁਤਾਬਿਕ ਲਵ ਮੈਰਿਜ ਤੋਂ ਬਾਅਦ ਜਦੋਂ ਕੁੜੀ ਵਾਲੇ ਮੁੰਡੇ ਦੇ ਪਰਿਵਾਰ ਵਿੱਚ ਸ਼ਿਕਾਇਤ ਕਰਨ ਪਹੁੰਚੇ ਤਾਂ ਤੂੰ-ਤੂੰ ਮੈਂ ਸ਼ੁਰੂ ਹੋ ਗਈ,ਵੇਖਦੇ ਹੀ ਵੇਖਦੇ ਮਾਮਲਾ ਗਰਮਾ ਗਿਆ ਅਤੇ ਮਾਂ ਦੇ ਕੱਪੜੇ ਪਾੜ ਦਿੱਤੇ ਗਏ । ਸਿਰਫ ਇੰਨਾਂ ਹੀ ਨਹੀਂ ਮੁਲਜ਼ਮਾਂ ਨੇ ਵੀਡੀਓ ਵੀ ਬਣਾਈ ਅਤੇ ਉਸ ਨੂੰ ਵਾਇਰਲ ਕਰ ਦਿੱਤਾ ।

ਪਰਿਵਾਰ ਦਾ ਇਲਜ਼ਾਮ ਹੈ ਕਿ ਪਹਿਲਾਂ ਪੁਲਿਸ ਮਾਮਲਾ ਦਰਜ ਨਹੀਂ ਕਰ ਰਹੀ ਸੀ ਪਰ ਜਦੋਂ ਵੀਡੀਓ ਵਾਇਰਲ ਹੋਈ ਤਾਂ ਹੁਣ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ । ਪੁਲਿਸ ਨੇ 3 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਵੱਖ-ਵੱਖ ਟੀਮਾਂ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ ।

 

Exit mobile version